ਬਠਿੰਡਾ, ਅਸ਼ੋਕ ਵਰਮਾ
ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਹਥਿਆਉਣ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਵਫਾ ਨਹੀਂ ਹੋ ਸਕੇ ਹਾਲਾਂਕਿ ਬਾਦਲ ਪ੍ਰੀਵਾਰ ਦਾ ਆਪਣਾ ਹਲਕਾ ਹੋਣ ਕਰਕੇ ਆਪਣੀਆਂ ਪ੍ਰਾਪਤੀਆਂ ਦਾ ਚਿੱਠਾ ਲੋਕ ਕਚਿਹਰੀ 'ਚ ਪੇਸ਼ ਕਰਦਿਆਂ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਚੋਣ ਮਨੋਰਥ ਪੱਤਰ ਅਤੇ ਸਟੇਜਾਂ ਤੇ ਦਿੱਤੇ ਭਾਸ਼ਣਾਂ ਤੇ ਝਾਤੀ ਮਾਰਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕਈ ਮਾਮਲਿਆਂ 'ਚ ਤਾਂ ਅਜੇ ਪੂਣੀ ਵੀ ਨਹੀਂ ਕੱਤੀ ਗਈ ਚੋਣ ਮਨੋਰਥ ਪੱਤਰ ਦੇ ਪੰਨਾ ਨੰ: 19 ਤੇ ਦਰਜ਼ ਹੈ ਕਿ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਇੱਕ ਅਤਿ ਆਧੁਨਿਕ ਕੈਂਸਰ ਹਸਪਤਾਲ ਬਣਾਇਆ ਜਾਏਗਾ ਬਠਿੰਡਾ 'ਚ ਕਾਂਗਰਸ ਸਰਕਾਰ ਨੇ ਸਰਕਾਰੀ ਖੇਤਰ 'ਚ ਕੈਂਸਰ ਹਸਪਤਾਲ ਬਣਾਉਣ ਦੀ ਯੋਜਨਾ ਬਣਾਈ ਸੀ ਜੋ ਕਿ ਅਕਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਪ੍ਰਾਈਵੇਟ ਖੇਤਰ 'ਚ ਚਲਾ ਗਿਆ ਇਹੋ ਹੀ ਨਹੀਂ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ 'ਚ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਇੱਕ ਹਸਪਤਾਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ ਅਕਾਲੀ ਸਰਕਾਰ ਦੇ ਗਠਨ ਤੋਂ ਬਾਅਦ ਇਹ ਨੀਂਹ ਪੱਥਰ ਕਿਸੇ ਨੇ ਤੋੜ ਦਿੱਤਾ ਇੱਕ ਵਾਰ ਫਿਰ ਹਸਪਤਾਲ ਬਣਾਉਣ ਦੀ ਗੱਲ ਤੁਰੀ ਪਰ ਨੀਂਹ ਪੱਥਰ ਤੋਂ ਅੱਗੇ ਨਾ ਵਧ ਸਕੀ
ਬਠਿੰਡਾ 'ਚ ਸਾਲ 2007 'ਚ ਬੱਸ ਅੱਡੇ ਨੂੰ ਨਵਾਂ ਰੂਪ ਦੇ ਕੇ ਸ਼ਾਪਿੰਗ ਸੈਂਟਰ ਬਨਾਉਣ ਦੇ ਐਲਾਨ ਵੀ ਹਾਲਾਂ ਤੱਕ ਸਿਰੇ ਨਹੀਂ ਚੜ੍ਹ ਸਕੇ ਸ਼ਹਿਰ 'ਚ ਹੁਣ ਤੱਕ ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਐਸਟਰੋਟਰਫ ਵਾਲਾ ਸਟੇਡੀਅਮ ਨਹੀਂ ਬਣਾਇਆ ਜਾ ਸਕਿਆ ਹਾਂ ਸ਼ਹਿਰ ਦੇ ਇਕਲੌਤੇ ਸਟੇਡੀਅਮ ਦਾ ਨਵੀਨੀਕਰਨ ਸ਼ੁਰੂ ਹੋਇਆ ਹੈ ਪਰ ਇਸ ਦੀ ਹੋਣੀ ਇਹ ਰਹੀ ਹੈ ਕਿ ਇੱਥੇ ਜਿਸ ਦਾ ਜੀਅ ਕਰਦਾ ਹੈ ਆਪਣਾ ਸਮਾਗਮ ਕਰਕੇ ਜੱਖਣਾ ਪੁੱਟ ਦਿੰਦਾ ਹੈ ਮਹਾਂਨਗਰ ਦੇ ਪਾਣੀ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਥਿਤੀ ਇਹ ਹੈ ਕਿ ਜਦੋਂ ਪੀਣ ਵਾਲਾ ਪਾਣੀ ਹੀ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇ ਤਾਂ ਇਸ ਤੋਂ ਅੱਗੇ ਦੀਆਂ ਘਾਟਾਂ ਦਾ ਜਿਕਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਮਹਾਂਨਗਰ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਉਣ ਵਾਲਾ ਕੇਂਦਰ ਤੇ ਪੰਜਾਬ ਸਰਕਾਰ ਦਾ 29.50 ਕਰੋੜ ਰੁਪਏ ਦਾ ਪ੍ਰੋਜੈਕਟ ਇੱਕ ਵਾਰ ਫਿਰ ਲਟਕ ਗਿਆ ਹੈ ਇਹ ਸਕੀਮ ਫਰਵਰੀ 2009 'ਚ ਸ਼ੁਰੂ ਹੋਈ ਸੀ ਤੇ ਅਗਸਤ 2010 'ਚ ਮੁਕੰਮਲ ਹੋਣੀ ਸੀ ਜਦੋਂ ਕਿ 35 ਲੱਖ ਗੈਲਨ ਪਾਣੀ ਸਟੋਰ ਕਰਨ ਵਾਲੇ ਟੈਂਕ ਤੇ ਪਾਣੀ ਦੀਆਂ ਤਿੰਨ ਟੈਂਕੀਆਂ ਮਈ ਦੇ ਅਖੀਰ 'ਚ ਸ਼ੁਰੂ ਕੀਤੀਆਂ ਜਾਣੀਆਂ ਸਨ ਪਰ ਹੋ ਨਹੀਂ ਸਕੀਆਂ ਜਿਸ ਕਾਰਨ ਸ਼ਹਿਰ ਵਾਸੀ ਅਜੇ ਵੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ
ਇਸ ਵੇਲੇ ਸ਼ਹਿਰ 'ਚ ਆਰ. ਓ. ਤਾਂ ਲੱਗ ਰਹੇ ਹਨ ਪਰ ਜਲ ਸਪਲਾਈ ਰਾਹੀਂ ਪਾਣੀ ਮੁਹੱਈਆ ਕਰਵਾਉਣ ਲਈ ਔਕੜਾਂ ਬਰਕਰਾਰ ਹਨ ਜਿਸ ਦੇ ਸਿੱਟੇ ਵਜੋਂ ਵੱਡੀ ਗਿਣਤੀ ਮੁਹੱਲਿਆਂ 'ਚ ਪਾਣੀ ਨਹੀਂ ਪੁੱਜ ਰਿਹਾ ਤੇ ਨਗਰ ਨਿਗਮ ਨੂੰ ਟੈਂਕਰਾਂ ਰਾਹੀਂ ਪਾਣੀ ਪਹੁੰਚਾਉਣਾ ਪੈ ਰਿਹਾ ਹੈ ਸ਼ਹਿਰ 'ਚ 100 ਫੀਸਦੀ ਸੀਵਰੇਜ ਦੀ ਸਹੂਲਤ ਰਾਜ ਭਾਗ ਦਾ ਆਖਰੀ ਸਾਲ ਸ਼ੁਰੂ ਹੋਣ ਦੇ ਪਹਿਲੇ ਪੰਜ ਮਹੀਨਿਆਂ ਤੱਕ ਵੀ ਮੁਹੱਈਆ ਨਹੀਂ ਕਰਵਾਈ ਜਾ ਸਕੀ ਲਾਈਨੋਂ ਪਾਰ ਇਲਾਕੇ ਦੇ ਕਈ ਮੁਹੱਲਿਆਂ 'ਚ ਪੁੱਟ-ਪੁਟਾਈ ਦਾ ਕੰਮ ਸ਼ੁਰੂ ਹੋਇਆ ਹੈ ਪਰ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਪ੍ਰਤੀ ਲੋਕਾਂ 'ਚ ਖਦਸ਼ੇ ਪਾਏ ਜਾ ਰਹੇ ਹਨ ਇਹੋ ਹੀ ਨਹੀਂ ਪੁਰਾਣਾ ਬਠਿੰਡਾ ਸਮਝਿਆ ਜਾਂਦਾ ਇਹ ਖੇਤਰ ਅਜੇ ਵੀ ਵਿਕਾਸ ਤੋਂ ਸੱਖਣਾ ਹੈ ਬਠਿੰਡਾ ਦਾ ਬੁੱਢਾ ਥਰਮਲ ਪਲਾਂਟ ਭਾਵੇਂ ਪੰਜਾਬ ਭਰ 'ਚ ਚਾਨਣ ਵੰਡ ਰਿਹਾ ਹੈ ਪਰ ਇਸ ਦੀਆਂ ਧੂੰਆਂ ਛੱਡਦੀਆਂ ਚਿਮਨੀਆਂ ਸ਼ਹਿਰ ਦੇ ਲੋਕਾਂ ਲਈ ਉਮਰ ਭਰ ਦਾ ਨਾਸੂਰ ਬਣ ਗਈਆਂ ਹਨ ਨਾ ਪਾਵਰਕਾਮ ਲੋਕਾਂ ਦੇ ਦੁੱਖਾਂ ਦੀ ਥਾਹ ਹੈ ਤੇ ਨਾ ਕਿਸੇ ਸਰਕਾਰ ਨੂੰ ਹਾਕਮ ਧਿਰਾਂ ਵੱਲੋਂ ਚੋਣਾਂ ਦੌਰਾਨ ਕੀਤੇ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਸਾਹ ਦੀਆਂ ਬਿਮਾਰੀਆਂ, ਚਮੜੀ ਤੇ ਅੱਖਾਂ ਦੇ ਰੋਗ ਸ਼ਹਿਰ ਨਿਵਾਸੀਆਂ ਨੂੰ ਇਸੇ ਥਰਮਲ ਦੀ ਵਡਮੁੱਲੀ ਦੇਣ ਬਣੇ ਹੋਏ ਹਨ ਰਿੰਗ ਰੋਡ ਫੇਸ 1 ਨੂੰ ਕੇਂਦਰ ਸਰਕਾਰ ਤੋਂ 2001 'ਚ ਮਨਜੂਰੀ ਮਿਲੀ ਸੀ ਜੋ ਕਿ ਅਜੇ ਤੱਕ ਜ਼ਮੀਨਾਂ ਐਕਵਾਇਰ ਕਰਨ ਦੇ ਚੱਕਰਾਂ 'ਚ ਉਲਝੀ ਪਈ ਹੈ ਰਿੰਗ ਰੋਡ ਫੇਸ -2 ਦਾ ਪ੍ਰਜੈਕਟ ਵੀ ਹਾਲੇ ਨੇਪਰੇ ਨਹੀਂ ਚਾੜਿਆ ਜਾ ਸਕਿਆ ਸਭ ਤੋਂ ਵੱਡਾ ਅਤੇ ਡਰੀਮ ਪ੍ਰਜੈਕਟ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਤੋਂ ਤਾਂ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ
ਬਠਿੰਡਾ ਦਾ ਸਰਵਪੱਖੀ ਵਿਕਾਸ ਹੋਇਆ : ਸਿੰਗਲਾ
ਵਿਧਾਨ ਸਭਾ ਹਲਕਾ ਬਠਿੰਡਾ ਦੇ ਹਲਕਾ ਇੰਚਾਰਜ ਤੇ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਬਠਿੰਡਾ ਦਾ ਸਰਵਪੱਖੀ ਵਿਕਾਸ ਹੋਇਆ ਹੈ ਤੇ ਪ੍ਰਮੁੱਖ ਪ੍ਰਜੈਕਟ ਮੁਕੰਮਲ ਹੋ ਗਏ ਹਨ ਉਹਨਾਂ ਕਿਹਾ ਕਿ ਬਹੁਤ ਸਾਰਾ ਕੰਮ ਚੱਲ ਰਿਹਾ ਹੈ ਜਾਂ ਫਿਰ ਆਖਰੀ ਦੌਰ 'ਚ ਹੈ ਜੋ ਕਿ ਜਲਦੀ ਹੀ ਨੇਪਰੇ ਚਾੜ ਲਿਆ ਜਾਏਗਾ
ਸਰਕਾਰ ਦੀ ਤਰਜੀਹ ਨਹੀਂ ਵਿਕਾਸ : ਜੱਸੀ
ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਮਹਾਂਨਗਰ ਦਾ ਵਿਕਾਸ ਅਕਾਲੀ ਸਰਕਾਰ ਦੀ ਤਰਜੀਹ ਕਦੇ ਵੀ ਨਹੀਂ ਰਿਹਾ ਬਲਕਿ ਇੱਥੋਂ ਦੇ ਜਿੰਨੇ ਵੀ ਵੱਡੇ ਪ੍ਰਜੈਕਟ ਹਨ ਉਹ ਕਾਂਗਰਸ ਦੀ ਦੇਣ ਹਨ ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਰਿਕਾਰਡ ਤੋੜ ਵਿਕਾਸ ਕੀਤਾ ਜਾਏਗਾ
ਦੋਵਾਂ ਦੇ ਦਾਅਵੇ ਬੇਬੁਨਿਆਦ : ਅਰਸ਼ੀ
ਸਾਬਕਾ ਵਿਧਾਇਕ ਤੇ ਕਮਿਊਨਿਸਟ ਆਗੂ ਹਰਦੇਵ ਸਿੰਘ ਅਰਸ਼ੀ ਨੇ ਦੋਹਾਂ ਧਿਰਾਂ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਧਰਨੇ ਮਾਰਨੇ ਪੈ ਰਹੇ ਹਨ ਜਿਸ ਤੋਂ ਜਾਹਿਰ ਹੈ ਕਿ ਸਰਕਾਰ ਆਪਣੀ ਕਥਨੀ ਤੇ ਖਰੀ ਨਹੀਂ ਉੱਤਰੀ