ਬਠਿੰਡਾ, ਅਸ਼ੋਕ ਵਰਮਾ
ਬੇਕਾਰੀ ਅਤੇ ਮਾੜੀ ਸਿਹਤ ਦੇ ਭੰਨੇ ਪੰਜਾਬੀ ਮੁੰਡਿਆਂ ਲਈ ਫੌਜ ਦੇ ਬੂਹੇ ਬੰਦ ਹੁੰਦੇ ਜਾ ਰਹੇ ਹਨ। ਆਪਣੇ ਕੱਦ ਕਾਠ ਦੇ ਚੱਲਦਿਆਂ ਅੰਗਰੇਜਾਂ ਦੀ ਪਹਿਲੀ ਪਸੰਦ ਰਹੇ ਇਹਨਾਂ ਗੱਭਰੁਆਂ ਦੀਆਂ ਨਾਂ ਤਾਂ ਹੁਣ ਚੌੜੀਆਂ ਛਾਤੀਆਂ ਰਹੀਆਂ ਹਨ ਤੇ ਲੰਬੇ ਕੱਦਾਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਰੋਜ਼ਾਨਾ ਦੀ ਵਰਜਿਸ਼ ਅਤੇ ਭੋਜਨ 'ਚ ਪਏ ਫਰਕ ਦੇ ਨਾਲ ਨਾਲ ਨਸ਼ੇ ਦੀ ਆਦਤ ਨੇ ਇਹੋ ਜਿਹੇ ਹਾਲਤ ਪੈਦਾ ਕਰ ਦਿੱਤੇ ਹਨ ਕਿ 78 ਫੀਸਦੀ ਤੋਂ ਵੀ ਵੱਧ ਨੌਜਵਾਨ ਫੌਜ 'ਚ ਭਰਤੀ ਦੇ ਲਾਇਕ ਨਹੀਂ ਰਹੇ। ਬਠਿੰਡਾ ਵਿਖੇ ਫਿਰੋਜਪੁਰ, ਬਠਿੰਡਾ, ਫਾਜ਼ਿਲਕਾ ਅਤੇ ਮੁਕਤਸਰ ਵਿਖੇ ਚੱਲ ਰਹੀ ਭਰਤੀ ਰੈਲੀ ਚੋਂ ਬਾਹਰ ਹੋ ਰਹੇ ਨੌਜੁਆਨਾਂ ਨੂੰ ਦੇਖਦਿਆਂ ਤਾਂ ਅਜਿਹਾ ਹੀ ਲੱਗਦਾ ਹੈ ਕਿ ਨਵੀਂ ਪਨੀਰੀ ਦੀ ਸਿਹਤ ਨੂੰ ਖੋਰਾ ਲੱਗ ਗਿਆ ਹੈ। ਇਸ ਮੌਕੇ ਭਰਤੀ ਹੋਣ ਲਈ ਆਏ ਮੁੰਡਿਆਂ ਦਾ ਹੜ੍ਹ ਹੀ ਆਇਆ ਹੋਇਆ ਸੀ। ਜ਼ਿਆਦਾਤਰ ਮੁੰਡੇ 400 ਮੀਟਰ ਦੇ 4 ਚੱਕਰ ਪੂਰੇ ਨਹੀਂ ਕਰ ਪਾਏ ਸਗੋਂ ਪਹਿਲੇ ਦੂਜੇ ਗੇੜੇ 'ਚ ਹੀ ਟਰੈਕ ਤੋਂ ਬਾਹਰ ਹੁੰਦੇ ਰਹੇ। ਚੌਥਾ ਚੱਕਰ ਪੂਰਾ ਕਰਨ ਵਾਲਿਆਂ ਦੀ ਗਿਣਤੀ ਕਦੇ ਵੀ 8-9 ਤੋਂ ਉੱਪਰ ਨਹੀਂ ਗਈ। ਬਠਿੰਡਾ ਵਿਖੇ ਚੱਲ ਰਹੀ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਰਿਕਰੂਟਿੰਗ ਜੋਨ ਦੇ ਡਾਇਰੈਕਟਰ ਸੰਜੀਵ ਸਿਰੋਹੀ ਨੇ ਦੱਸਿਆ ਕਿ ਜਿਹੜੇ ਲੜਕੇ ਦੌਰ ਪੂਰੀ ਕਰ ਲੈਂਦੇ ਹਨ ਉਹ ਅਕਸਰ ਹੀ ਭਰਤੀ ਹੋ ਜਾਂਦੇ ਹਨ ਕਿਉਂਕਿ ਬਾਕੀ ਕਸਰਤਾਂ 'ਚ ਨਿੱਕਲਣ ਦੀ ਸੰਭਾਵਨਾ ਘੱਟ ਹੁੰਦੀ ਹੈ ਇਹ ਅਲਿਹਦਾ ਗੱਲ ਹੈ ਕਿ ਸਰਟੀਫਿਕੇਟਾਂ ਦੀ ਜਾਂਚ ਜਾਂ ਫਿਰ ਲਿਖਤੀ ਪ੍ਰੀਖਿਆ ਵੇਲੇ ਕਈ ਉਮੀਦਵਾਰ ਬਾਹਰ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਭਾਰਤੀ ਫੌਜ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੁੰਦੀ ਹੈ ਜੋ ਕਿ ਦੇਸ਼ ਦੀ ਰਾਖੀ ਲਈ ਸਮਰੱਥ ਹੋਣ ਇਸ ਲਈ ਪ੍ਰਸ਼ਾਸ਼ਨ ਨੂੰ ਸਮੇਂ-ਸਮੇਂ ਤੇ ਸਿਖਲਾਈ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਮੰਨਿਆ ਕਿ ਜੇਕਰ ਮੁੰਡੇ ਤਿੰਨ ਕੁ ਮਹੀਨੇ ਢੰਗ ਨਾਲ ਮਿਹਨਤ ਅਤੇ ਖੁਰਾਕ ਦਾ ਖਿਆਲ ਰੱਖ ਲੈਣ ਤਾਂ ਫੌਜ ਭਰਤੀ ਲਈ ਕਰਵਾਏ ਜਾਂਦੇ ਮੁਕਾਬਲੇ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਸ਼੍ਰੀ ਸਿਰੋਹੀ ਅਨੁਸਾਰ ਇਸ ਰੈਲੀ 'ਚ 22 ਤੋਂ 23 ਹਜ਼ਾਰ ਮੁੰਡਿਆਂ ਦੇ ਪੁੱਜਣ ਦੀ ਸੰਭਾਵਨਾ ਹੈ ਜਿੰਨਾਂ ਚੋਂ ਸ਼ਾਰਟਲਿਸਟ ਕੀਤੇ ਵਿਅਕਤੀਆਂ ਦੀ ਕੌਮੀ ਪੱਧਰ 'ਤੇ ਸਾਂਝੀ ਸਿਖਤੀ ਪ੍ਰੀਖਿਆ ਹੋਵੇਗੀ।
ਇੱਕ ਵੱਖਰੀ ਜਾਣਕਾਰੀ ਅਨੁਸਾਰ 1971 ਭਾਰਤ-ਪਾਕ ਯੁੱਧ ਤੋਂ ਫੌਰਨ ਬਾਅਦ 60 ਫੀਸਦੀ ਪੰਜਾਬੀ ਫੌਜ 'ਚ ਭਰਤੀ ਲਈ ਫਿੱਟ ਹੁੰਦੇ ਸਨ ਜੋ ਕਿ 1980 ਤੱਕ ਘਟ ਕੇ 40 ਫੀਸਦੀ ਅਤੇ 2011 ਤੱਕ ਪੁੱਜਦਿਆਂ ਇਹ ਅੰਕੜਾ 22 ਫੀਸਦੀ ਦੇ ਕਰੀਬ ਰਹਿ ਗਿਆ ਹੈ। 70ਵਿਆਂ ਦੇ ਨੌਜਵਾਨਾਂ ਤੇ ਹੁਣ ਦਿਆਂ ਚ ਇੱਕ ਫਰਕ ਇਹ ਵੀ ਹੈ ਕਿ ਉਸ ਵੇਲੇ ਕਿਧਰੇ ਜਾਣ ਸਮੇਂ ਸਾਇਕਲ ਮੰਗਿਆ ਜਾਂਦਾ ਸੀ ਪਰ ਹੁਣ ਤਾਂ ਮੋਟਰਸਾਇਕਲ ਤੋਂ ਬਗੈਰ ਮੁੰਡੇ ਪੈਰ ਨਹੀਂ ਧਰਦੇ। ਇਹੋ ਹੀ ਨਹੀਂ ਉਹਨਾਂ ਦਿਨਾਂ 'ਚ 10-15 ਕਿਲੋਮੀਟਰ ਤੱਕ ਲੋਕ ਪੈਦਲ ਚਲੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਰਿਹਾ ਤੇ ਨਾਂ ਹੀ ਪਹਿਲਾਂ ਵਰਗੀਆਂ ਪੇਂਡੂ ਖੇਡਾਂ ਰਹੀਆਂ ਹਨ। ਇਹਨਾਂ ਸਾਰੇ ਕਾਰਨਾਂ ਨੂੰ ਗਹੁ ਨਾਲ ਵਾਚੀਏ ਤਾਂ ਫਿਟਨੈੱਸ ਘਟਣ ਦਾ ਵੱਡਾ ਕਾਰਨ ਇਹ ਵੀ ਹਨ। ਕਰਨਲ ਸਿਰੋਹੀ ਦਾ ਇਸ ਬਾਰੇ ਕਹਿਣਾ ਸੀ ਕਿ ਜਿੰਨੇ ਲੋਕਾਂ ਦੀ ਜਰੂਰਤ ਹੁੰਦੀ ਹੈ ਓਨੇ ਹਾਸਲ ਹੋ ਜਾਂਦੇ ਹਨ ਪਰ ਇਹ ਵੀ ਅਸਲੀਅਤ ਹੈ ਕਿ ਗੱਭਰੂਆਂ ਦੀ ਸਿਹਤ ਪਹਿਲਾਂ ਵਾਲੀ ਨਹੀਂ ਰਹੀ। ਉਹਨਾਂ ਆਖਿਆ ਕਿ ਭਾਰਤੀ ਫੌਜ ਦੀ ਸੇਵਾ ਇੱਕ ਨੇਕ ਕਾਰਜ ਅਤੇ ਰੁਜ਼ਗਾਰ ਪ੍ਰਾਪਤੀ ਹੈ ਇਸ ਲਈ ਇਮਾਨਦਾਰੀ ਨਾਲ ਮਿਲਣ ਵਾਲੀ ਇਸ ਨੌਕਰੀ ਲਈ ਯੋਗ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਨੌਜਵਾਨਾਂ ਦੀ ਵਧੇਰੇ ਗਿਣਤੀ 'ਚ ਸ਼ਮੂਲੀਅਤ ਸਬੰਧੀ ਟਿੱਪਣੀ ਕਰਦਿਆਂ ਫੌਜ ਦੇ ਇਸ ਉੱਚ ਅਧਿਕਾਰੀ ਨੇ ਆਖਿਆ ਕਿ ਬੇਸ਼ਕ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈ ਪਰ ਉੱਤਰੀ ਸੂਬਿਆਂ 'ਚ ਫੌਜ ਪ੍ਰਤੀ ਖਿੱਚ ਅਤੇ ਦੇਸ਼ਭਗਤੀ ਦੀ ਭਾਵਨਾ ਵੀ ਹੈ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਮੁੱਚੀ ਪ੍ਰਕਿਰਿਆ ਪੂਰੀ ਹੋਣ ਤੋਂ ਪਿੱਛੋਂ 26 ਫਰਵਰੀ ਨੂੰ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਇਸ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਕੀਤੀਆਂ ਜਾਂਣਗੀਆਂ।
ਤਿਆਗਣਾ ਪਵੇਗਾ ਦਿਖਾਵਾ-ਪ੍ਰਗਟ ਸਿੰਘ
ਪੰਜਾਬ ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਅਤੇ ਉਲੰਪੀਅਨ ਪਦਮ ਸ਼੍ਰੀ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਪੰਜਾਬੀਆਂ ਦੇ ਜੁੱਸੇ ਨੂੰ ਨਸ਼ੀਲੇ ਪਦਾਰਥਾਂ ਖਾਸ ਤੌਰ ਤੇ ਸ਼ਰਾਬ ਨੇ ਡਾਢੀ ਸੱਟ ਮਾਰੀ ਹੈ। ਉਹਨਾਂ ਆਖਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਸ਼ਰਾਬ ਨੂੰ ਸਟੇਟਸ ਸਿੰਬਲ ਵਜੋਂ ਮਾਨਤਾ ਮਿਲੀ ਹੈ ਅਤੇ ਕੋਈ ਮਨ੍ਹਾ ਕਰਨ ਵਾਲਾ ਵੀ ਨਹੀਂ ਰਿਹਾ। ਸ਼੍ਰੀ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਦਿਖਾਵਾ ਤਿਆਗਣਾ ਅਤੇ ਆਪਣੀ ਜੁੰਮੇਵਾਰੀ ਸਮਝਣੀ ਪਵੇਗੀ ਨਹੀਂ ਤਾਂ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ।

No comments:
Post a Comment
Note: only a member of this blog may post a comment.