ਖੁਦਕਸ਼ੀ ਪੀੜਤ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਦਾਸਤਾਨ
ਬਠਿੰਡਾ, ਅਸ਼ੋਕ ਵਰਮਾ
ਗੋਹਾ ਕੂੜਾ ਕਰਦਿਆਂ ਤੇ ਖੇਤਾਂ ਨੂੰ ਸੁਆਰਦਿਆਂ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਤੱਕ ਘਸ ਗਈਆਂ ਪਰ ਇਹਨਾਂ ਘਾਲਣਾਵਾਂ ਦੇ ਬਾਵਜੂਦ ਥੁੜਾਂ ਮਾਰੀ ਜੂਨ 'ਚ ਕੋਈ ਰੌਸ਼ਨੀ ਦੀ ਕਿਰਨ ਦਿਖਾਈ ਨਾ ਦੇਣ ਕਰਕੇ ਇਹ ਲੋਕ ਗੁਰਬਤ ਹੰਢਾਉਣ ਲਈ ਮਜਬੂਰ ਹਨ। ਪੰਜਾਬ ਨੂੰ ਕੈਲੀਫੋਰਨੀਆਂ ਵਰਗਾ ਬਣਾਉਣ ਦਾ ਦਾਅਵਾ ਕਰਨ ਵਾਲਿਆਂ ਦੇ ਰਾਜ 'ਚ ਇਹ ਦਾਸਤਾਨ ਉਹਨਾਂ ਖੇਤ ਮਜ਼ਦੂਰ ਪ੍ਰੀਵਾਰਾਂ ਦੀ ਹੈ ਜਿੰਨਾਂ ਦੇ ਪ੍ਰੀਵਾਰਕ ਮੈਂਬਰ ਕਰਜੇ ਦੇ ਬੋਝ ਢੋਣ ਤੋਂ ਅਸਮਰੱਥ ਹੋਣ ਤੋਂ ਬਾਅਦ ਖੁਦਕਸ਼ੀ ਦੇ ਰਸਤੇ ਪੈ ਗਏ। ਇਹਨਾਂ ਲੋਕਾਂ ਲਈ ਵੱਡੀ ਤਰਾਸਦੀ ਇਹ ਵੀ ਹੈ ਕਿ ਉਹਨਾਂ 'ਚੋਂ ਬਹੁਤਿਆਂ ਨੂੰ ਸਰਕਾਰ ਵੱਲੋਂ ਮੁਹੱਈਆ ਕਿਸੇ ਵੀ ਸਹੂਲਤ ਦਾ ਮਿਲਣਾ ਲੰਘੇ ਡੰਗ ਮਿਲਣਾ ਹੀ ਨਸੀਬ ਹੋ ਸਕਿਆ ਹੈ ਜਦੋਂ ਕਿ ਬਹੁਤੇ ਅਜੇ ਵੀ ਵਾਂਝੇ ਹਨ। ਪਿੰਡ ਕੋਟੜਾ ਕੌੜਿਆਂ ਵਾਲਾ ਦੀ ਨਸੀਬ ਕੌਰ ਨੇ ਆਪਣਾ ਦੁੱਖ ਸੁਣਾਉਂਦਿਆਂ ਦੱਸਿਆ ਕਿ ਜੇਕਰ ਉਸਦੇ ਨਸੀਬ ਚੰਗੇ ਹੁੰਦੇ ਤਾਂ ਉਸਦੇ ਸਿਰ ਦਾ ਸਾਈਂ ਆਤਮ ਹੱਤਿਆ ਦੇ ਰਸਤੇ ਨਾ ਪੈਂਦਾ। ਪਤੀ ਗੁਰਚਰਨ ਸਿੰਘ ਕਰਜਈ ਹੋ ਕੇ ਜਿੰਨੀ ਸੰਤਾਪ ਹੰਢਾਉਂਦਾ ਖੁਦ ਤਾਂ ਜਿੰਦਗੀ ਦੀਆਂ ਦੁਸ਼ਵਾਰੀਆਂ ਤੋਂ ਰੁਖਸਤ ਹੋ ਗਿਆ ਪਰ ਪਿੱਛੇ ਇਕੱਲੀ ਜਾਨ ਤੇ 2 ਪੁੱਤਾਂ ਨੂੰ ਦੁੱਖਾਂ ਦੇ ਲੜ ਲਾ ਗਿਆ ਜਿੰਨਾਂ 'ਚੋਂ ਉਹ ਹਾਲੇ ਤੱਕ ਨਿੱਕਲ ਨਹੀਂ ਸਕੀ। ਇਸ ਵਿਧਵਾ ਨੂੰ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ। ਪੁੱਤ ਮਜ਼ਦੂਰੀ ਕਰਦਾ ਹੈ ਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤਾਂ ਜਾ ਕੇ ਚੁੱਲੇ ਅੱਗ ਪੈਂਦੀ ਹੈ। ਇਸੇ ਹੀ ਪਿੰਡ ਦੀ ਜਸਬੀਰ ਕੌਰ ਦੇ ਪਤੀ ਬਿੱਕਰ ਸਿੰਘ ਨੇ ਵੀ ਕਰਜਿਆਂ ਕਾਰਨ ਮੌਤ ਕਬੂਲ ਲਈ। ਪੁੱਤ ਨੂੰ ਰੋਟੀ ਦੇ ਜੁਗਾੜ ਲਈ ਮਜਦੂਰੀ ਕਰਨੀ ਪੈ ਰਹੀ ਹੈ। ਘਰ 'ਚ ਗਰੀਬੀ ਦਾ ਪਸਾਰਾ ਹੀ ਐਨਾਂ ਹੈ ਕਿ ਧੀ ਦੀ ਡੋਲੀ ਪਿੰਡ ਵਾਸੀਆਂ ਨੇ ਮਿਲ ਕੇ ਬੂਹੇ ਤੋਂ ਉਠਾਈ। ਕੋਟੜਾ ਕੌੜਿਆਂ ਵਾਲਾ ਦੀ ਖੇਤ ਮਜ਼ਦੂਰ ਕੁਲਵੰਤ ਕੌਰ ਵੀ ਉਹਨਾਂ ਖੁਦਕਸ਼ੀ ਪੀੜਤਾਂ 'ਚੋਂ ਇੱਕ ਹੈ ਜਿਸ ਦੇ ਸਿਰ ਦੇ ਸਾਈ ਨੂੰ ਕਰਜੇ ਨੇ ਖਾ ਲਿਆ ਪਰ ਕਰਜਾ ਹਾਲੇ ਵੀ ਸਿਰ ਖੜ•ਾ ਹੈ। ਬਾਂਡੀ ਦੇ ਮਹਿੰਗਾ ਸਿੰਘ ਨੂੰ ਤਾਂ ਇਹ ਜਿੰਦਗੀ ਹੀ ਮਹਿੰਗੀ ਪਈ ਹੈ। ਨੂੰਹ ਖੁਦਕਸ਼ੀ ਕਰ ਗਈ ਪਿੱਛੋਂ ਪੁੱਤ ਨਸ਼ਈ ਹੋ ਗਿਆ। ਮਹਿੰਗਾ ਸਿੰਘ ਤੇ ਉਸਦੀ ਬਿਰਧ ਪਤਨੀ ਉਮਰ ਦੇ ਆਖਰੀ ਪਹਿਰ 'ਚ ਮਿਹਨਤ ਮੁਸ਼ੱਕਤ ਕਰਕੇ ਪੋਤੇ-ਪੋਤੀਆਂ ਨੂੰ ਇਸ ਆਸ ਨਾਲ ਪਾਲ ਰਹੇ ਹਨ ਕਿ ਸ਼ਾਇਦ ਅੱਗੇ ਚੱਲ ਕੇ ਉਹ ਪ੍ਰੀਵਾਰ ਨੂੰ ਗਰੀਬੀ ਨਾਂਅ ਦੇ ਨਰਕ 'ਚੋਂ ਕੱਢ ਸਕਣਗੇ। ਇਸ ਬਿਰਧ ਜੋੜੇ ਨੂੰ ਝੋਰਾ ਹੈ ਕਿ ਜੇਕਰ ਉਹ ਜਹਾਨੋਂ ਰੁਖਸਤ ਹੋ ਗਏ ਤਾਂ ਬੱਚਿਆਂ ਦਾ ਕੀ ਬਣੇਗਾ? ਆਪਣੀ ਉਮਰ ਦੇ 7 ਦਹਾਕੇ ਹੰਢਾ ਚੁੱਕੇ ਬਜੁਰਗ ਸਾਉਣ ਸਿੰਘ ਦੀਆਂ ਅੱਖਾਂ 'ਚੋਂ ਸਾਉਣ ਦੇ ਮੀਂਹ ਵਾਂਗ ਉਦੋਂ ਹੰਝੂ ਵਗ ਪਏ ਜਦੋਂ ਉਸ ਨੇ ਜਿਕਰ ਕੀਤਾ ਕਿ ਕਿਸ ਤਰ•ਾਂ ਕਰਜਿਆਂ ਦੀ ਭਾਰੀ ਹੋਈ ਪੰਡ ਦੇ ਬੋਝ ਨੂੰ ਸਹਾਰਨ ਤੋਂ ਬੇਵੱਸ ਹੋ ਕੇ ਉਸਦਾ ਪੁੱਤ ਜੀਤ ਸਿੰਘ ਗੱਡੀ ਹੇਠਾਂ ਆ ਕੇ ਜਹਾਨੋਂ ਤੁਰ ਗਿਆ। ਜੀਤ ਸਿੰਘ ਦੇ 2 ਪੁੱਤ ਤੇ 2 ਧੀਆਂ ਪਿੱਛੇ ਛੱਡ ਗਿਆ ਹੈ ਬਜੁਰਗ ਸਾਉਣ ਸਿੰਘ ਨੂੰ ਮੂਲ ਨਾਲੋਂ ਵਿਆਜ ਵੀ ਪਿਆਰਾ ਹੈ ਪਰ ਹਰ ਰੋਜ ਘਟਦੀ ਉਮਰ ਦੇ ਦਿਨਾਂ ਨੂੰ ਲੈ ਕੇ ਵੀ ਚਿੰਤਤ ਹੈ। ਇਹ ਪ੍ਰੀਵਾਰ ਲੋਕਾਂ ਦੇ ਘਰੀਂ ਕੰਮ ਕਰਦਾ ਹੈ ਤਾਂ ਜਾ ਕੇ ਰੋਟੀ ਜੁੜਦੀ ਹੈ। ਭੂੰਦੜ ਦੀ ਪਰਮਜੀਤ ਕੌਰ ਨਾਲ ਵੀ ਜੱਗੋਂ ਤੇਰਵੀ ਹੋਈ ਹੈ ਕਰਜੇ ਕਾਰਨ ਪੁੱਤ ਸੁਰਜੀਤ ਸਿੰਘ ਨੇ ਫਾਹਾ ਲੈ ਲਿਆ। ਇਸ ਬਿਰਧ ਔਰਤ ਦੇ ਘਰ ਵਾਲਾ ਅੰਗਹੀਣ ਹੈ। 2 ਪੋਤੀਆਂ ਕੁਆਰੀਆਂ ਹਨ ਜਿੰਨਾਂ ਦਾ ਫਿਕਰ ਉਸ ਨੂੰ ਸੌਣ ਨਹੀਂ ਦਿੰਦਾ। ਸਰਕਾਰ ਨੇ ਬਾਂਹ ਨਹੀਂ ਫੜੀ ਪੁੱਤ ਦੇ ਜਿਉਂਦਿਆਂ ਸੌਖੀ ਰੋਟੀ ਖਾਣ ਵਾਲੀ ਵਡੇਰੀ ਉਮਰ ਦੀ ਇਸ ਔਰਤ ਦਾ ਕਹਿਣਾ ਸੀ ਕਿ ਪਿਛਲੇ ਪਹਿਰੇ ਆ ਦਿਨ ਵੀ ਦੇਖਣੇ ਸੀ ਏਦੂੰ ਤਾਂ ਚੰਗਾ ਸੀ ਪੁੱਤ ਤੋਂ ਪਹਿਲਾਂ ਉਹ ਮੁੱਕ ਜਾਂਦੀ। ਪਿੱਥੋ ਦੀ ਗੁਰਮੇਲ ਕੌਰ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਾ ਜਦੋਂ ਦਿਹਾੜੀ ਕਰਕੇ ਵਾਪਸ ਪਰਤਦੇ ਪਤੀ ਮੇਜਰ ਸਿੰਘ ਦੀ ਦੋ ਸਾਲ ਪਹਿਲਾਂ ਕਿਸੇ ਵੱਡੇ ਘਰ ਦੀ ਗੱਡੀ ਵੱਲੋਂ ਫੇਟ ਮਾਰੇ ਜਾਣ ਦੇ ਸਿੱਟੇ ਵਜੋਂ ਮੌਤ ਹੋ ਗਈ। ਸਰਕਾਰੇ ਦਰਬਾਰੇ ਹਾੜੇ ਕੱਢਣ ਦੇ ਬਾਵਜੂਦ ਵੀ ਇਹ ਮਹਿਲਾ ਕਿਸੇ ਵੀ ਮੁਆਵਜੇ ਤੋਂ ਵਾਂਝੀ ਹੈ। ਦੋ ਵੇਲੇ ਰੋਟੀ ਖਾਤਰ ਗੋਹਾ ਕੂੜਾ ਕਰਨਾ ਪੈਂਦਾ ਹੈ। 70 ਸਾਲਾ ਬਜੁਰਗ ਔਰਤ ਗੁਰਦੇਵ ਕੌਰ ਨੇ ਆਪਣੇ ਗੱਭਰੂ ਪੁੱਤ ਨਛੱਤਰ ਸਿੰਘ ਵੱਲੋਂ ਕਰਜੇ ਦੀ ਖਾਤਰ ਕੀਤੀ ਖੁਦਕਸ਼ੀ ਦੀ ਗੱਲ ਕੀਤੀ ਤਾਂ ਲਹਿਰਾ ਧੂੜਕੋਟ ਦੀ ਬਿਰਧ ਕਰਤਾਰ ਨੇ ਇਸੇ ਦੁੱਖੋਂ ਸਪਰੇਅ ਪੀ ਕੇ ਮਰੇ ਪੁੱਤ ਮਨਜਿੰਦਰ ਦਾ ਦੁੱਖ ਰੋਇਆ। ਜੇਠੂਕੇ ਦੇ ਸੁਖਦੇਵ ਸਿੰਘ ਨੇ ਸ਼ਾਹੂਕਾਰਾਂ ਦੇ ਤਿੰਨ ਲੱਖ ਰੁਪਏ ਕਰਜੇ ਦੀ ਖਾਤਰ ਰੇਲ ਗੱਡੀ ਥੱਲੇ ਆ ਕੇ ਖੁਦਕਸ਼ੀ ਕਰ ਗਏ 19 ਸਾਲ ਦੇ ਕੜੀ ਵਰਗੇ ਜੁਆਨ ਪੁੱਤ ਇਕਬਾਲ ਸਿੰਘ ਦੀ ਦਰਦ ਭਰੀ ਕਹਾਣੀ ਸੁਣਾਈ। ਲਹਿਰਾ ਧੂਕਕੋਟ ਦੀ ਹੀ ਕਰਤਰ ਕੌਰ ਨਾਂਅ ਦੀ ਮਹਿਲਾ ਨੇ ਦੱਸਿਆ ਕਿ ਉਸਦਾ ਪੁੱਤਰ ਵੀ ਕਰਜੇ ਕਾਰਨ ਫਾਹਾ ਲੈ ਗਿਆ। ਇਹ ਬਿਰਧ ਆਖਰੀ ਦਿਨਾਂ 'ਚ ਢਿੱਡ ਖਾਤਰ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੀ ਹੈ। ਪਿੱਥੋ ਦੀ 65 ਸਾਲਾ ਮੁਖਤਿਆਰ ਕੌਰ, ਜੇਠੂਕੇ ਦੀ ਸ਼ਿੰਦਰ ਕੌਰ ਅਤੇ ਨਰ ਸਿੰਘ ਕਲੋਨੀ ਦੇ ਸੁਖਦੇਵ ਸਿੰਘ, ਭੂੰਦੜ ਦੇ ਲਛਮਣ ਸਿੰਘ ਅਤੇ ਕਰਨੈਲ ਕੌਰ ਵਾਸੀ ਪਿੱਥੋ ਵੀ ਖੁਦਕਸ਼ੀਆਂ ਤੋਂ ਪੀੜਤ ਖੇਤ ਮਜ਼ਦਰੂ ਪ੍ਰੀਵਾਰਾਂ ਨੇ ਆਪਣੇ ਨਾਲ ਵਾਪਰੇ ਦੁੱਖਾਂ ਦਾ ਬਿਰਤਾਂਤ ਦੱਸਿਆ। ਹਰਪ੍ਰੀਤ ਕੌਰ ਨਾਂਅ ਦੀ ਖੇਤ ਮਜ਼ਦੂਰ ਮਹਿਲਾ ਦੇ ਪ੍ਰੀਵਾਰ ਦੇ ਇੱਕ ਮੈਂਬਰ ਨੇ ਕਰਜੇ ਕਾਰਨ ਆਪਣੇ ਆਪ ਨੂੰ ਅੱਗ ਲਾ ਲਈ ਸੀ।
ਸਰਕਾਰੀ ਨੌਕਰੀ ਅਤੇ ਮੁਆਵਜਾ ਦੇਵੇ ਸਰਕਾਰ-ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੁਲਵਕਤੀ ਆਗੂ ਵਜੋਂ ਕੰਮ ਕਰ ਰਹੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਖੁਦਕਸ਼ੀ ਪੀੜਤ ਪ੍ਰੀਵਾਰਾਂ ਦਾ ਸਰਵੇਖਣ ਕਰਕੇ ਹਜ਼ਾਰਾਂ ਦੀ ਤਾਦਾਦ 'ਚ ਫਾਰਮ ਸਰਕਾਰ ਨੂੰ ਭੇਜੇ ਗਏ ਹਨ। ਉਹਨਾਂ ਇਸ ਮੰਦਭਾਗੇ ਵਰਤਾਰੇ ਦੀ ਮਾਰ ਹੇਠ ਆਏ ਇਹਨਾਂ ਪ੍ਰੀਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਿਆ ਮੁਆਵਜਾ ਦੇਣ ਦੀ ਮੰਗ ਵੀ ਕੀਤੀ।

No comments:
Post a Comment
Note: only a member of this blog may post a comment.