ਬਠਿੰਡਾ, ਅਸ਼ੋਕ ਵਰਮਾ
ਲਗਾਤਾਰ ਵਧਦੀ ਮਹਿੰਗਾਈ ਨੇ ਜਿੱਥੇ ਗਰੀਬਾਂ ਦੇ ਚੁੱਲੇ ਪਹਿਲਾਂ ਹੀ ਠੰਢੇ ਕਰ ਰੱਖੇ ਹਨ ਉੱਥੇ ਹੁਣ ਸਰਦੇ ਪੁੱਜਦੇ ਪਰਿਵਾਰਾਂ ਨੂੰ ਵੀ ਆਪਣੇ ਕਲਾਵੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦਾਲਾਂ, ਖੰਡ, ਘਿਓ, ਮਿਰਚ ਮਸਾਲਿਆਂ ਅਤੇ ਪੈਟਰੋਲ ਡੀਜਲ ਦੇ ਮਹਿੰਗੇ ਹੋਣ ਤੋਂ ਸ਼ੁਰੂ ਹੋਇਆ ਸਿਲਸਿਲਾ ਹੁਣ ਸਬਜੀਆਂ ਤੱਕ ਆਣ ਪੁੱਜਾ ਹੈ ਜਿਸ ਦੇ ਸਿੱਟੇ ਵਜੋਂ ਆਮ ਆਦਮੀ ਦੀ ਥਾਲੀ 'ਚੋਂ ਕਈ ਕਿਸਮ ਦੇ ਪਕਵਾਨ ਗਾਇਬ ਹੋ ਗਏ ਹਨ। ਬਠਿੰਡਾ ਦੀ ਸਬਜੀ ਮੰਡੀ 'ਚ ਸਾਲ 2006 'ਚ ਜਿੰਨੇ ਰੁਪਿਆ 'ਚ 1 ਕਿੱਲੋ ਬੈਂਗਣ, 1 ਕਿੱਲੋ ਪਿਆਜ, 1 ਕਿੱਲੋ ਪੱਤਾ ਗੋਭੀ, 1 ਕਿੱਲੋ ਟਮਾਟਰ ਤੇ ਇੰਨੇ ਹੀ ਮਟਰ ਖ੍ਰੀਦੇ ਜਾ ਸਕਦੇ ਸਨ ਉਨੇ ਪੈਸਿਆਂ 'ਚ ਅੱਜ ਕੇਵਲ 1 ਕਿੱਲੋ ਬੰਦ ਗੋਭੀ ਮਿਲ ਰਹੀ ਹੈ। ਇਹੋ ਹੀ ਨਹੀਂ ਪਿਛਲੇ ਸਾਲ ਦੇ ਮੁਕਾਬਲੇ ਸਬਜੀਆਂ ਦੇ ਥੋਕ ਰੇਟਾਂ 'ਚ 143.9 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਪ੍ਰਚੂਨ ਕੀਮਤਾਂ 'ਚ ਇਹ ਵਾਧਾ 236 ਫੀਸਦੀ ਬਣਦਾ ਹੈ ਦਿਲਚਸਪ ਗੱਲ ਇਹ ਵੀ ਹੈ ਕਿ ਇਹ ਵਾਧਾ ਉਦੋਂ ਹੋਇਆ ਹੈ ਜਦੋਂ ਕਿ ਸਬਜੀਆਂ ਹੇਠਲਾਂ ਰਕਬਾ ਵੀ ਤੇ ਪ੍ਰਤੀ ਏਕੜ ਝਾੜ ਵੀ ਵਧਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ 2006 ਤੋਂ ਲੈ ਕੇ ਹੁਣ ਤੱਕ ਦੇ ਰੇਟ 'ਚ ਥੋਕ ਪੱਖੋਂ 315 ਫੀਸਦੀ ਅਤੇ ਪ੍ਰਚੂਨ ਪੱਖੋਂ 500 ਫੀਸਦੀ ਤੋਂ ਵੀ ਵੱਧ ਬਣਦਾ ਹੈ। ਅੰਕੜਿਆਂ ਅਨੁਸਾਰ ਆਲੂ, ਪਿਆਜ, ਟਮਾਂਟਰ, ਪੱਤਾ ਗੋਭੀ ਤੇ ਬੈਂਗਣਾਂ ਦਾ ਪ੍ਰਤੀ ਏਕੜ ਝਾੜ ਸਾਲ 2006 ਤੋਂ ਲਗਾਤਾਰ ਵਧਿਆ ਹੈ। 2006-07 'ਚ ਇਹ ਝਾੜ ਪ੍ਰਤੀ ਹੈਕਟੇਅਰ 16.43 ਟਨ ਸੀ ਜੋ 2010-11 'ਚ 21. 24 ਟਨ ਪ੍ਰਤੀ ਹੈਕਟੇਅਰ ਤੇ ਜਾ ਪੁੱਜਾ ਇਸੇ ਤਰ•ਾਂ ਆਲੂਆਂ ਹੇਠਲਾਂ ਰਕਬਾ ਵੀ 2006-07 ਦੇ 17.40 ਲੱਖ ਹੈਕਟੇਅਰ ਤੋਂ ਵਧਕੇ 2010-11 'ਚ 18.9 ਲੱਖ ਹੈਕਟੇਅਰ ਤੇ ਜਾ ਪਹੁੰਚਿਆਂ ਪਿਆਜਾਂ ਦੇ ਪ੍ਰਤੀ ਹੈਕਟੇਅਰ ਝਾੜ 'ਚ ਵੀ 14.12 ਟਨ ਤੋਂ 17.6 ਟਨ ਪ੍ਰਤੀ ਹੈਕਟੇਅਰ ਦਾ ਵਾਧਾ ਦਰਜ਼ ਕੀਤਾ ਗਿਆ। ਅੰਕੜੇ ਇਹੋ ਦੱਸਦੇ ਹਨ ਕਿ ਸਬਜੀਆਂ ਹੇਠਲਾਂ ਰਕਬਾ 1.73 ਫੀਸਦੀ ਸਾਲਾਨਾ ਦੀ ਦਰ ਨਾਲ ਵਧਿਆ ਜਦੋਂ ਕਿ ਪੈਦਾਵਰ 'ਚ ਵਾਧੇ ਦੀ ਦਰ 3.39 ਫੀਸਦੀ ਅਤੇ ਝਾੜ 'ਚ ਇਜਾਫੇ ਦੀ ਦਰ 2.15 ਫੀਸਦੀ ਰਹੀ। ਇਸ ਸਥਿਤੀ ਦੇ ਬਾਵਜੂਦ ਪ੍ਰਚੂਨ ਕੀਮਤਾਂ ਛਾਲਾਂ ਮਾਰਕੇ ਵਧਣੀਆਂ ਆਮ ਆਦਮੀ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਰੇਟਾਂ 'ਚ ਇਹ ਤੇਜੀ ਪ੍ਰਤੀ ਏਕੜ ਝਾੜ ਅਤੇ ਰਕਬੇ 'ਚ ਵਾਧੇ ਦੌਰਾਨ ਦਰਜ਼ ਹੋਈ ਹੈ। ਪ੍ਰਚੂਨ ਕੀਮਤਾਂ ਛਾਲਾਂ ਮਾਰਕੇ ਵਧਣੀਆਂ ਮਹਿਲਾਵਾਂ ਲਈ ਖਾਸ ਤੌਰ 'ਤੇ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ ਕਿਉਂਕਿ ਬੇਲਗਾਮ ਹੋਈ ਮਹਿੰਗਾਈ ਨੇ ਘਰੇਲੂ ਬਜਟ ਤਾਂ ਪਹਿਲਾਂ ਹੀ ਵਿਗਾੜ ਦਿੱਤੇ ਹਨ ਉੱਪਰੋਂ ਰੋਜ਼ਾਨਾ ਦੇ ਖਾਣੇ ਦਾ ਅੰਗ ਸਬਜੀ ਮਹਿੰਗੀ ਹੋਣ ਨਾਲ ਸਮੁੱਚਾ ਢਾਂਚਾ ਹੀ ਗੜਬੜਾ ਗਿਆ ਹੈ। ਸਬਜੀ ਮੰਡੀ ਦੇ ਪ੍ਰਚੂਨ ਵਿਕ੍ਰੇਤਾਵਾਂ ਦਾ ਵੀ ਇਹੋ ਮੰਨਣਾ ਹੈ ਕਿ ਮਹਿੰਗੀ ਹੋਈ ਸਬਜੀ ਨੇ ਖ੍ਰੀਦਣ ਵਾਲਿਆਂ ਦਾ ਦਮ ਤਾਂ ਉਖਾੜ ਹੀ ਰੱਖਿਆ ਹੈ ਨਾਲ ਹੀ ਉਹਨਾਂ ਦੀ ਵਿਕਰੀ ਨੂੰ ਮਾਰ ਪਈ ਹੈ। ਵਪਾਰੀ ਰਾਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਪਹਿਲਾਂ ਜਿਹੜੇ ਖਪਤਕਾਰ 10 ਤੋਂ 15 ਕਿੱਲੋ ਆਲੂ ਜਾਂ ਪਿਆਜ ਆਦਿ ਖ੍ਰੀਦਣ ਦੀ ਸਮਰੱਥਾ ਰੱਖਦੇ ਸਨ ਉਹ ਕੇਵਲ 1-2 ਕਿੱਲੋ ਤੇ ਆ ਗਏ ਹਨ। ਇਸ ਵੇਲੇ ਸਬਜੀ ਮੰਡੀ 'ਚ ਹਰੇ ਮਟਰ 100-120 ਰੁਪਏ ਪ੍ਰਤੀ ਕਿੱਲੋ, ਗੋਭੀ 50 ਰੁਪਏ, ਪਿਆਜ 20 ਰੁਪਏ, ਪੱਤਾ ਗੋਭੀ 20 ਰੁਪਏ, ਚੌਲੇ 40 ਰੁਪਏ, ਕਰੇਲਾ 30 ਰੁਪਏ, ਬੈਂਗਣ 20 ਰੁਪਏ ਅਤੇ ਕੱਦੂ ਜਿੰਨਾਂ ਨੂੰ ਆਮ ਹਾਲਾਤਾਂ 'ਚ ਕੋਈ ਬੇਰਾਂ ਵੱਟੇ ਵੀ ਨਹੀਂ ਪੁੱਛਦਾ। 30 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਤੱਕ ਇਹ ਸਬਜੀਆਂ 5 ਰੁਪਏ ਤੋਂ 15-20 ਰੁਪਏ ਤੱਕ ਸਸਤੀਆਂ ਸਨ ਜਦੋਂ ਕਿ ਹਰੇ ਮਟਰਾਂ ਦਾ ਭਾਅ ਤਾਂ 30 ਤੋਂ 50 ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹੀ ਸੀ। ਉਹਨਾਂ ਦਲੀਲ ਦਿੱਤੀ ਕਿ ਇਹ ਰੁਝਾਨ ਅਨਹੋਣਾ ਨਹੀਂ ਜਦੋਂ ਕਿ 2-3 ਕਿਸਮਾਂ ਦੇ ਰੇਟ ਵਧ ਜਾਂਦੇ ਹਨ ਤਾਂ ਲੋਕਾਂ ਦਾ ਰੁਝਾਨ ਸਸਤੀ ਸਬਜੀ ਵੱਲ ਹੋ ਜਾਂਦਾ ਹੈ ਸਿੱਟਾ ਮੰਗ ਵਧਣ ਦੇ ਰੂਪ 'ਚ ਨਿੱਕਲਦਾ ਹੈ ਤਾਂ ਇਹਨਾਂ ਦਾ ਭਾਅ ਚੜਨਾ ਵੀ ਸੁਭਾਵਿਕ ਹੀ ਹੈ। ਸਬਜੀ ਖ੍ਰੀਦਣ ਆਈ ਮਹਿਲਾ ਮੁਲਾਜਮ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਜੇਕਰ ਮਹਿੰਗਾਈ ਨਾ ਘਟੀ ਤਾਂ ਹੌਲੀ-ਹੌਲੀ ਮੱਧ ਵਰਗੀ ਪ੍ਰੀਵਾਰਾਂ ਨੂੰ ਵੀ ਰੋਟੀ ਚਟਨੀ ਨਾਲ ਖਾਣੀ ਪਵੇਗੀ। ਇਹੋ ਹੀ ਨਹੀਂ ਕਿਰਤ ਕਰਨ ਵਾਲਾ ਹਰ ਮਿਹਨਤਕਸ ਵਿਅਕਤੀ ਕੀਮਤਾਂ 'ਚ ਹੋਏ ਵਾਧੇ ਤੋਂ ਪ੍ਰੇਸ਼ਾਨ ਹੈ। ਕੋਠਾ ਗੁਰੂ ਦੇ ਮਜ਼ਦੂਰ ਭੋਲਾ ਸਿੰਘ ਨੇ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ 'ਚ ਪ੍ਰੀਵਾਰ ਦਾ ਢਿੱਡ ਭਰਨ ਤੋਂ ਅਸਮਰੱਥ ਹੋਣ ਕਰਕੇ ਉਸ ਨੂੰ ਆਪਣੀ ਪਤਨੀ ਤੇ ਬਿਰਧ ਮਾਂ ਨੂੰ ਕੰਮ ਤੇ ਲਾਉਣਾ ਪਿਆ ਹੈ। ਉਸ ਨੇ ਆਖਿਆ ਕਿ ਸਥਿਤੀ ਇਹ ਹੈ ਕਿ ਅਚਾਰ ਨਾਲ ਰੋਟੀ ਖਾ ਕੇ ਗੁਜਾਰਾ ਕਰਨਾ ਵੀ ਸੌਖਾ ਨਹੀਂ ਰਿਹਾ। ਬਹਿਮਣ ਦੀਵਾਨਾ ਦੇ ਮਜ਼ਦੂਰ ਬੂਟਾ ਸਿੰਘ ਨੇ ਦੱਸਿਆ ਕਿ ਅੱਠ ਜੀਆਂ ਦੇ ਪ੍ਰੀਵਾਰ ਨੂੰ ਪਾਲਣ ਲਈ ਕੇਵਲ ਮਜ਼ਦੂਰੀ ਹੈ ਜੋ ਕਿ ਮਹੀਨੇ 'ਚੋਂ 15 ਦਿਨ ਮਿਲਦੀ ਨਹੀਂ ਜਿਸ ਕਰਕੇ ਸਬਜੀ ਤਾਂ ਦੂਰ ਅਕਸਰ ਫਾਕਿਆਂ ਦੀ ਨੌਬਤ ਆ ਜਾਂਦੀ ਹੈ। ਸਬਜੀ ਦਾ ਜਿਕਰ ਆਉਣ ਤੇ ਲੇਬਰ ਚੌਂਕ ਦੇ ਮਜ਼ਦੂਰ ਗੁਰਮੇਲ ਸਿੰਘ ਨੇ ਕਿਹਾ ਕਿ ਸਬਜੀਆਂ ਦੇ ਦਰਸ਼ਨ ਹੁਣ ਕਿਸੇ ਲੰਗਰ 'ਚ ਹੀ ਹੁੰਦੇ ਹਨ ਘਰ ਲਿਆ ਕੇ ਬਨਾਉਣਾ ਤੇ ਵੱਸ ਦੀ ਗੱਲ ਨਹੀਂ ਰਹੀ। ਇਹ ਕੇਵਲ ਮਿਸਾਲਾਂ ਹਨ ਜਦੋਂ ਹਜ਼ਾਰਾਂ ਮਜ਼ਦੂਰ ਅਜਿਹੇ ਹਨ ਜਿੰਨਾਂ ਨੂੰ ਮਹਿੰਗਾਈ ਨੇ ਢਾਹ ਲਿਆ ਹੈ। ਉੱਧਰ ਉਤਪਾਦਕਾਂ ਤੋਂ ਖ੍ਰੀਦਣ ਵਾਲੇ ਥੋਕ ਵ੍ਰਿਕੇਤਾ ਮੌਜੂਦਾ ਸਥਿਤੀ ਲਈ ਤੇਲ, ਬੀਜ, ਖਾਦਾਂ, ਕੀਟਨਾਸ਼ਕਾਂ ਤੇ ਪੈਦਾਵਰ ਲਈ ਲੁੜੀਂਦੀਆਂ ਵਸਤਾਂ ਵਧੀਆਂ ਕੀਮਤਾਂ ਨੂੰ ਦੋਸ਼ੀ ਦੱਸਦੇ ਹਨ ਜਦੋਂ ਕਿ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਸਾਰੇ ਕਾਰਨਾਂ ਦੇ ਅਸਰ ਨੂੰ ਪੂਰੀ ਤਰ•ਾਂ ਸਹੀ ਮੰਨ ਲਿਆ ਜਾਵੇ ਤਾਂ ਪਿਛਲੇ 5 ਸਾਲਾਂ 'ਚ ਇਹ ਕੀਮਤਾਂ 75 ਤੋਂ 100 ਫੀਸਦੀ ਤੱਕ ਵਧੀਆਂ ਚਾਹੀਦੀਆਂ ਸਨ ਪਰ ਇਹ ਵਾਧਾ 300 ਫੀਸਦੀ ਤੱਕ ਹੋਇਆ ਹੈ ਜੋ ਕਿ ਪੂਰੀ ਤਰ•ਾ ਗਰ ਵਾਜਿਬ ਹੈ। ਇਸ ਦੀ ਵਜ•ਾ ਇਹ ਹੈ ਕਿ ਸਬਜੀ ਵਿਕ੍ਰੇਤਾ ਗਾਹਕਾਂ ਦੀ ਮਜਬੂਰੀ ਨੂੰ ਦੇਖਦਿਆਂ ਰੇਟ ਹੀ ਐਨੇਂ ਰੱਖ ਰਹੇ ਹਨ ਤਾਂ ਜੋ ਉਹਨਾਂ ਦਾ ਹਰ ਪੱਧਰ ਤੇ ਮੋਟਾ ਮੁਨਾਫਾ ਯਕੀਨੀ ਬਣਿਆ ਰਹੇ। ਮਾਹਿਰਾਂ ਨੇ ਗਿਲਾ ਕੀਤਾ ਕਿ ਹੁਣ ਤਾਂ ਭਰ ਸੀਜਨ 'ਚ ਵੀ ਸਬਜੀ ਸਸਤੀ ਨਹੀਂ ਹੁੰਦੀ ਲਿਹਾਜਾ ਫਾਇਦਾ ਕਿਸਾਨਾਂ ਨੂੰ ਨਹੀਂ ਹੋ ਰਿਹਾ ਕੇਵਲ ਵਪਾਰੀ ਲਾਭ ਕਮਾ ਰਹੇ ਹਨ ਅਤੇ ਆਮ ਵਰਗਾਂ ਦੀ ਜੇਬ ਹਲਕੀ ਹੋ ਰਹੀ ਹੈ।
ਆਮ ਆਦਮੀ ਦੀ ਹੋ ਰਹੀ ਹੈ ਹੈ ਲੁੱਟ-ਸੋਹੀ
ਪੰਜਾਬ ਖੇਤ ਮਜ਼ਦੂਰ ਸਭਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਐਡਵੋਕੇਟ ਸੁਰਜੀਤ ਸਿੰਘ ਸੋਹੀ ਦਾ ਕਹਿਣਾ ਸੀ ਕਿ ਨਿੱਤ ਪ੍ਰਤੀ ਵਸਤਾਂ ਦੇ ਭਾਆਂ 'ਚ ਤੇਜੀ ਇਨ•ਾਂ ਦੀ ਕਮੀ ਕਾਰਨ ਨਹੀਂ ਹੁੰਦੀ ਬਲਕਿ ਇਹ ਸਭ ਜਮਾਂਖੋਰੀ ਤੇ ਕਾਲਾਬਜਾਰੀ ਕਾਰਨ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਸਬਜੀਆਂ ਦੀ ਪੈਦਾਵਾਰ ਤਾਂ ਕਿਧਰੇ ਵੀ ਨਹੀਂ ਘਟੀ ਪਰ ਸਬਜੀ ਅਤੇ ਫਲ ਤਾਂ ਹੁਣ ਸਮਰੱਥ ਲੋਕ ਵੀ ਨਹੀਂ ਖਾ ਸਕਦੇ ਆਮ ਆਦਮੀ ਦੀ ਗੱਲ ਤਾਂ ਦੂਰ ਹੈ। ਉਹਨਾਂ ਕਿਹਾ ਕਿ ਮਿਲੀ ਭੁਗਤ ਨਾਲ ਆਮ ਬੰਦੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਦੁੱਖ ਦੀ ਗੱਲ ਹੈ ਕਿ ਇਸ ਗੋਰਖਧੰਦੇ 'ਚ ਸਿਆਸੀ ਪਾਰਟੀਆਂ ਵੀ ਰਲੀਆਂ ਹੋਈਆਂ ਹਨ। ਸ੍ਰ. ਸੋਹੀ ਨੇ ਆਖਿਆ ਕਿ ਲੋਕਾਂ ਤੋਂ ਲੁੱਟਿਆਂ ਪੈਸਾ ਅਖੀਰ ਰਾਜਸੀ ਦਲਾਂ ਤੱਕ ਵੀ ਤਾਂ ਪਹੁੰਚਦਾ ਹੈ ਇਸ ਲਈ ਸਿਆਸਤਦਾਨਾਂ ਨੂੰ ਇਸ ਪਾਸਿਓਂ ਬਰੀ ਨਹੀਂ ਕੀਤਾ ਜਾ ਸਕਦਾ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹੇਠਲੇ ਵਰਗਾਂ ਦਾ ਮਹਿੰਗਾਈ ਨੇ ਕਚੂੰਮਰ ਕੱਢ ਦਿੱਤਾ ਹੈ ਤੇ ਲੋਕ ਦੋ ਡੰਗ ਦੀ ਰੋਟੀ ਨੂੰ ਤਰਸਣ ਲੱਗੇ ਹਨ ਤੇ ਕੋਈ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ।

No comments:
Post a Comment
Note: only a member of this blog may post a comment.