ਕਰੋੜਪਤੀ ਉਮੀਦਵਾਰਾਂ ਨੇ ਵੀ ਲੜੀ ਚੋਣ
ਬਠਿੰਡਾ, ਅਸ਼ੋਕ ਵਰਮਾ
ਪੰਜਾਬ 'ਚ 2007 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਸਮੇਤ ਵੱਖ¸ਵੱਖ ਪਾਰਟੀਆਂ ਦੇ 351 ਉਮੀਦਵਾਰਾਂ 'ਚੋਂ 56 ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ 'ਚੋਂ 18 ਅਜਿਹੇ ਹਨ ਜਿੰਨਾਂ ਖਿਲਾਫ ਕਤਲ, ਜਾਨੋ ਮਾਰਨ ਦੀ ਕੋਸ਼ਿਸ਼, ਅਗਵਾ ਅਤੇ ਡਕੈਤੀ ਵਰਗੇ ਗੰਭੀਰ ਕੇਸ ਦਰਜ ਕੀਤੇ ਗਏ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ ਅਤੇ ਪੰਜਾਬ ਇਲੈਕਸ਼ਨ ਵਾਚ ਨਾਂਅ ਦੀਆਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ 351 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦੀ ਕੀਤੀ ਗਈ ਛਾਣਬੀਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਪੰਜਾਬ 'ਚ ਅਪਰਾਧਿਕ ਮਾਮਲਿਆਂ ਚ ਉਲਝੇ ਉਮੀਦਵਾਰਾਂ ਦੀ ਔਸਤ 16 ਫੀਸਦੀ ਹੈ। ਹਾਕਮ ਅਕਾਲੀ ਦਲ ਦੀ ਇਸ ਕਿਸਮ ਦੇ ਵਿਅਕਤੀਆਂ ਨੂੰ ਉਮੀਦਵਾਰ ਬਣਾਉਣ ਵਿੱਚ ਝੰਡੀ ਰਹੀ। ਅਕਾਲੀ ਦਲ ਦੇ 94 'ਚੋਂ 29 ਉਮੀਦਵਾਰਾਂ ਖਿਲਾਫ ਅਪਰਾਧਿਕ ਜਾਂ ਫੌਜਦਾਰੀ ਮੁਕੱਦਮੇ ਦਰਜ ਹਨ। ਇਹ ਔਸਤ 31 ਫੀਸਦੀ ਹੈ। ਇਹਨਾਂ 29 ਚੋਂ 9 ਉਮੀਦਵਾਰ ਸੰਗੀਨ ਜੁਰਮਾਂ ਵਿੱਚ ਉਲਝੇ ਹੋਏ ਹਨ। ਇਸ ਮਾਮਲੇ ਵਿੱਚ ਵਿਰੋਧੀ ਧਿਰ ਕਾਂਗਰਸ ਵੀ ਪਿੱਛੇ ਨਹੀਂ ਹੈ ਜਿਸਦੇ 117 ਚੋਂ 14 ਖਿਲਾਫ ਕੇਸ ਦਰਜ ਹਨ। ਇਹਨਾਂ ਦੀ ਔਸਤ 12 ਫੀਸਦੀ ਬਣਦੀ ਹੈ। ਕਾਂਗਰਸ ਦੇ 4 ਉਮੀਦਵਾਰ ਅਜਿਹੇ ਸਨ ਜਿੰਨਾਂ ਤੇ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਸਾਫ ਸੁਥਰੇ ਅਕਸ, ਅਨੁਸ਼ਾਸ਼ਨ ਅਤੇ ਸੁਸ਼ਾਸ਼ਨ ਦਾ ਦਾਅਵਾ ਕਰਨ ਵਾਲੀ ਭਾਜਪਾ ਦੇ 23 ਉਮੀਦਵਾਰਾਂ ਚੋਂ 2 ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਇਲੈਕਸ਼ਨ ਵਾਚ ਦੀ ਇਹ ਰਿਪੋਰਟ ਚੋਣ ਲੜਨ ਵਾਲੇ 1055 ਉਮੀਦਵਾਰਾਂ ਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ 351 ਉਮੀਦਵਾਰਾਂ ਤੇ ਆਧਾਰਿਤ ਹੈ। ਹੈਰਾਨੀਜਨਕ ਇਹ ਵੀ ਹੈ ਕਿ ਇਹਨਾਂ 56 ਉਮੀਦਵਾਰਾਂ ਚੋਂ 20 ਨੇ ਚੋਣ ਜਿੱਤ ਵੀ ਲਈ ਹੈ। ਜੇਤੂਆਂ ਚੋਂ 11 ਅਕਾਲੀ ਦਲ ਦੇ, 7 ਕਾਂਗਰਸ ਅਤੇ 2 ਭਾਰਤੀ ਜੰਤਾ ਪਾਰਟੀ ਦੇ ਹਨ। ਚੋਟੀ ਦੇ ਜਿੰਨਾਂ 10 ਉਮੀਦਵਾਰਾਂ ਖਿਲਾਫ ਸੰਗੀਨ ਦੋਸ਼ਾਂ ਤਹਿਤ ਮਾਮਲੇ ਦਰਜ ਹਨ ਉਹਨਾਂ ਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਕਾਲੀ ਦਲ ਦੀ ਇੱਕ ਮਹਿਲਾ ਆਗੂ ਸਮੇਤ 5 ਨੇਤਾ ਹਨ ਜਦੋਂਕਿ ਕਾਂਗਰਸ ਦੀ ਇਹ ਗਿਣਤੀ 2 ਹੈ। ਰਿਪੋਰਟ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਇੱਕ ਹਾਰੇ ਹੋਏ ਅਕਾਲੀ ਆਗੂ ਖਿਲਾਫ ਚੋਰੀ ਦਾ ਕੇਸ ਦਰਜ ਹੈ। ਇਸ ਸੰਸਥਾ ਵੱਲੋਂ ਕੀਤੀ ਚੀਰਫਾੜ ਅਨੁਸਾਰ 351 ਉਮੀਦਵਾਰਾਂ ਚੋਂ 176 ਉਮੀਦਵਾਰ ਕਰੋੜਪਤੀ ਹਨ। ਕਰੋੜਪਤੀਆਂ ਨੂੰ ਟਿਕਟਾਂ ਦੇਣ ਚ ਗਿਣਤੀ ਮੁਤਾਬਕ ਕਾਂਗਰਸ ਪਹਿਲੇ ਨੰਬਰ ਤੇ ਰਹੀ ਜਦੋਂਕਿ ਅਕਾਲੀ ਦਲ ਦੂਸਰੇ ਸਥਾਨ ਤੇ ਰਿਹਾ ਪ੍ਰੰਤੂ 65-65 ਫੀਸਦੀ ਦੀ ਦਰ ਨਾਲ ਪ੍ਰਤੀਸ਼ਤਤਾ ਚ ਦੋਵੇਂ ਬਰਾਬਰ ਅਤੇ ਭਾਜਪਾ 61 ਫੀਸਦੀ ਨਾਲ ਇਸ ਰੁਝਾਨ ਚ ਲਗਭਗ ਨੇੜੇ ਹੀ ਰਹੀ। ਅੰਕੜਿਆਂ ਅਨੁਸਾਰ ਕਾਂਗਰਸ ਦੇ 117 ਚੋਂ 76 ਉਮੀਦਵਾਰ ਕਰੋੜਪਤੀ ਸਨ। ਅਕਾਲੀ ਦਲ ਦੇ 94 ਚੋਂ 61 ਅਤੇ ਭਾਜਪਾ ਦੇ 23 ਚੋਂ 14 ਉਮੀਦਵਾਰ ਕਰੋੜਪਤੀ ਸਨ। ਇੱਥੇ ਇਹ ਜਿਕਰ ਕਰਨਾ ਵੀ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਗਰੀਬਾਂ ਦੀ ਗੱਲ ਕਰਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦਾ ਇੱਕ ਅਤੇ ਬਹੁਜਨ ਸਮਾਜ ਪਾਰਟੀ ਦੇ ਦੋ ਉਮੀਦਵਾਰ ਕਰੋੜਪਤੀ ਸਨ। 18 ਕਰੋੜਪਤੀਆਂ ਨੇ ਆਜਾਦ ਉਮੀਦਵਾਰਾਂ ਵਜੋਂ ਆਪਣੀ ਕਿਸਮਤ ਅਜਮਾਈ। ਕਰੋੜਪਤੀ ਕਲੱਬ ਵਿੱਚ ਚੋਟੀ ਤੇ ਅਕਾਲੀ ਦਲ ਦੀ ਮਹਿਲਾ ਆਗੂ ਬੀਬੀ ਜਗੀਰ ਕੌਰ ਰਹੀ ਜਿੰਨਾਂ ਦੀ ਕੁੱਲ ਜਾਇਦਾਦ 89 ਕਰੋੜ 9 ਲੱਖ 7 ਹਜ਼ਾਰ 967 ਰੁਪਏ ਦਿਖਾਈ ਗਈ ਹੈ। ਦੂਸਰਾ ਸਥਾਨ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦਾ ਹੈ ਜਿੰਨਾਂ ਦੀ ਕੁੱਲ ਜਾਇਦਾਦ 54 ਕਰੋੜ 51 ਲੱਖ 82 ਹਜ਼ਾਰ 310 ਰੁਪਏ ਦਿਖਾਈ ਗਈ। ਤੀਸਰਾ ਸਥਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਜਿੰਨਾਂ ਦੀ ਜਾਇਦਾਦ 38 ਕਰੋੜ 49 ਲੱਖ 90 ਹਜ਼ਾਰ 427, ਕਪੂਰਥਲਾ ਤੋਂ ਰਾਣਾ ਰਾਜਬੰਸ ਕੌਰ 33 ਕਰੋੜ 9 ਲੱਖ 91 ਹਜ਼ਾਰ ਰੁਪਏ, ਕਿਲਾ ਰਾਏਪੁਰ ਤੋਂ ਕਾਂਗਰਸ ਦੇ ਹੀ ਜਸਵੀਰ ਸਿੰਘ ਖੰਘੂੜਾ 25 ਕਰੋੜ 98 ਲੱਖ 91 ਹਜ਼ਾਰ 505 ਰੁਪਏ, ਜਲੰਧਰ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਸ਼ੀਤਲ ਵਿੱਜ 23 ਕਰੋੜ 48 ਲੱਖ 32 ਹਜ਼ਾਰ 626 ਰੁਪਏ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ 20 ਕਰੋੜ 81 ਲੱਖ 22 ਹਜ਼ਾਰ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਕਾਂਗਰਸ ਦੇ ਦੋ ਆਗੂ ਫਤਿਹਜੰਗ ਸਿੰਘ ਬਾਜਵਾ (ਸ਼੍ਰੀ ਹਰਗੋਬਿੰਦਪੁਰ) ਅਤੇ ਅਮਰਜੀਤ ਸਿੰਘ ਸਮਰਾ 17 ਕਰੋੜ ਤੋਂ ਵੱਧ ਜਾਇਦਾਦ ਦੇ ਮਾਲਕ ਹਨ ਜਦੋਂਕਿ ਮੁਕਤਸਰ ਤੋਂ ਕੰਵਰਜੀਤ ਸਿੰਘ ਬਰਾੜ 16 ਕਰੋੜ 87 ਲੱਖ 56 ਹਜ਼ਾਰ 998 ਰੁਪਏ ਦੀ ਸੰਪਤੀ ਦੱਸਣ ਵਾਲਿਆਂ ਚ ਹਨ। ਜਿੱਥੇ ਚੋਣ ਲੜਨ ਵਾਲਿਆਂ ਚ ਕਰੋੜਪਤੀ ਸ਼ਾਮਲ ਹਨ ਉੱਥੇ ਨੌਸ਼ਹਿਰਾ ਪੰਨੂੰਆਂ ਤੋਂ ਬਹੁਜਨ ਸਮਾਜ ਪਾਰਟੀ ਦੇ ਕੁਲਵਿੰਦਰ ਸਿੰਘ ਕੋਲ ਕੇਵਲ 1000 ਰੁਪਏ ਅਤੇ ਦੀਨਾਨਗਰ ਤੋਂ ਸੀ. ਪੀ. ਆਈ ਦੇ ਸੁਭਾਸ਼ ਚੰਦਰ ਕੋਲ 4150 ਰੁਪਏ ਸਨ। ਇਸੇ ਤਰਾਂ ਭਦੌੜ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਕੋਲ 5000 ਰੁਪਏ, ਜਲਾਲਾਬਾਦ ਤੋਂ ਸੀ. ਪੀ. ਆਈ ਦੇ ਹੰਸਰਾਜ ਅਤੇ ਮੁਕੇਰੀਆਂ ਤੋਂ ਬਸਪਾ ਦੀ ਦਰਸ਼ਨਾਂ ਕੁਮਾਰੀ ਕੋਲ 40-40 ਹਜ਼ਾਰ ਰੁਪਏ ਸਨ। ਸੰਸਥਾ ਦੀ ਪੜਤਾਲ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ 10 ਕਰੋੜਪਤੀਆਂ ਕੋਲ ਪੈਨ ਨੰਬਰ ਨਹੀਂ ਹੈ। ਇਹਨਾਂ ਚ ਕਾਂਗਰਸ ਦੇ 4, ਅਕਾਲੀ ਦਲ ਦੇ 3, ਭਾਜਪਾ ਦਾ 1 ਅਤੇ 2 ਦੂਸਰੇ ਹਨ। ਦੇਣਦਾਰੀਆਂ ਦੇ ਮਾਮਲੇ 'ਚ ਅਕਾਲੀ ਦਲ ਦੇ ਚਾਰ ਆਗੂ ਮੋਹਰੀ ਹਨ ਜਿੰਨਾਂ ਨੇ ਲਗਭਗ ਸਵਾ ਕਰੋੜ ਤੋਂ ਕਰੀਬ ਪੌਣੇ ਦੋ ਕਰੋੜ ਦੇਣੇ ਹਨ ਜਦੋਂਕਿ 40 ਲੱਖ ਤੋਂ ਉੱਪਰ ਦੀਆਂ ਦੇਣਦਾਰੀਆਂ 'ਚ ਅਕਾਲੀ ਦਲ ਦੇ 4, ਕਾਂਗਰਸ ਦੇ 3, ਆਜ਼ਾਦ 2 ਅਤੇ ਬੀ. ਜੇ. ਪੀ¸ਬਸਪਾ ਦਾ 1-1 ਆਗੂ ਸ਼ਾਮਲ ਹੈ।
''ਤਾਇਆ¸ਭਤੀਜਾ ਗਰੀਬ ਕਰੋੜਪਤੀ''
ਪੰਜਾਬ ਇਲੈਕਸ਼ਨ ਵਾਚ ਵੱਲੋਂ ਫਰੋਲੇ ਹਲਫੀਆ ਬਿਆਨਾਂ ਅਨੁਸਾਰ ਚੋਟੀ ਦੇ 20 ਕਰੋੜਪਤੀਆਂ 'ਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਗਰੀਬ ਕਰੋੜਪਤੀ ਹਨ। ਮਨਪ੍ਰੀਤ ਨੇ 9 ਕਰੋੜ 42 ਲੱਖ 33 ਹਜ਼ਾਰ 286 ਰੁਪਏ ਅਤੇ ਮੁੱਖ ਮੰਤਰੀ ਦੀ ਜਾਇਦਾਦ 9 ਕਰੋੜ 20 ਲੱਖ 65 ਹਜ਼ਾਰ 871 ਰੁਪਏ ਦਿਖਾਈ ਗਈ ਹੈ।
ਚੋਣ ਸੁਧਾਰਾਂ ਵੱਲ ਕਦਮ-ਜਸਕੀਰਤ ਸਿੰਘ
ਪੰਜਾਬ ਇਲੈਕਸ਼ਨ ਵਾਚ ਦੇ ਆਗੂ ਜਸਕੀਰਤ ਸਿੰਘ ਦਾ ਕਹਿਣਾ ਸੀ ਕਿ ਚੋਣ ਸੁਧਾਰਾਂ ਪ੍ਰਤੀ ਜਾਗਰੂਕਤਾ ਦੇ ਮਕਸਦ ਦੇ ਨਾਲ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਨੁਮਾਇੰਦਿਆਂ ਸਬੰਧੀ ਵੱਧ ਤੋਂ ਵੱਧ ਜਾਣੂ ਕਰਵਾਇਆ ਜਾ ਸਕੇ।
ਚੋਣਾਂ ਨੋਟਾਂ ਦੀ ਖੇਡ-ਐਨ. ਕੇ. ਜੀਤ
ਲੋਕ ਮੋਰਚਾ ਪੰਜਾਬ ਦੇ ਚੇਅਰਮੈਨ ਐਨ. ਕੇ. ਜੀਤ ਦਾ ਕਹਿਣਾ ਸੀ ਕਿ ਇਹ ਰਿਪੋਰਟ ਪੂਰੀ ਤਰਾਂ ਸਿੱਧ ਕਰਦੀ ਹੈ ਕਿ ਜਮਹੂਰੀਅਤ ਦੇ ਬੁਰਕੇ ਹੇਠ ਸਰਮਾਏਦਾਰਾਂ ਵੱਲੋਂ ਗੱਦੀ ਤੇ ਕਾਬਜ ਹੋਣ ਦੀ ਲੜਾਈ ਲੜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਨੋਟਾਂ ਦੀ ਖੇਡ ਬਣ ਕੇ ਰਹਿ ਗਈਆਂ ਹਨ ਜੋ ਕਿ ਕਰੋੜਪਤੀਆਂ ਦੇ ਵੱਸ ਦੀ ਗੱਲ ਹੈ। ਆਮ ਆਦਮੀ ਤਾਂ ਇਸ ਬਾਰੇ ਸੋਚ ਵੀ ਨਹੀਂ ਸਕਦਾ।

No comments:
Post a Comment
Note: only a member of this blog may post a comment.