ਬਠਿੰਡਾ,ਅਸ਼ੋਕ ਵਰਮਾ
ਭਾਰਤ ਸਰਕਾਰ ਨੇ ਭਾਵੇਂ ਦੇਸ਼ ਭਰ ਵਿੱਚ 2 ਅਕਤੂਬਰ 2008 ਤੋਂ ਜਨਤਕ ਥਾਵਾਂ ਉੱਪਰ ਸਿਗਰਟਨੋਸ਼ੀ ਉੱਪਰ ਪਾਬੰਦੀ ਲਾ ਕੇ ਇਤਿਹਾਸਕ ਕਦਮ ਚੁੱਕਿਆ ਸੀ ਪਰ ਗੁਰੂਆਂ ਪੀਰਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸਿਗਰਟਾਂ ਦੇ ਧੂੰਏ ਤੋਂ ਬਚ ਨਹੀਂ ਸਕਿਆ ਹੈ। ਪੰਜਾਬ ਸਿਹਤ ਵਿਭਾਗ ਅਤੇ ਪੁਲਿਸ ਮਹਿਕਮੇ ਵਿਚਲੇ ਉੱਚ ਤਾਕਤੀ ਸੂਤਰਾਂ ਦੀ ਮੰਨੀਏ ਤਾਂ ਪਿੰਡ ਦੀ ਗੱਲ ਤਾਂ ਇੱਕ ਪਾਸੇ ਸ਼ਹਿਰਾਂ ਵਿੱਚ ਬਣਦੇ ਸਿਗਰਟਾਂ ਦੇ ਛੱਲਿਆਂ ਤੋਂ ਦੋਵੇਂ ਵਿਭਾਗ ਅੱਖਾਂ ਮੀਟੀ ਬੈਠੇ ਹਨ। ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਰੋਲ ਮਾਡਲ ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪ੍ਰਸ਼ਾਸ਼ਨਿਕ ਦਫਤਰ ਮਿੰਨੀ ਸਕੱਤਰੇਤ ਜਾਂ ਇਸਦੇ ਆਲੇ ਦੁਆਲੇ ਤੋਂ ਇਲਾਵਾ ਜਨਤਕ ਜਾਂ ਸਰਕਾਰੀ ਸਥਾਨਾਂ ਤੇ ਲੋਕਾਂ ਵੱਲੋਂ ਬੜੀ ਸ਼ਾਨ ਨਾਲ ਸਿਗਰਟਾਂ ਜਾਂ ਬੀੜੀਆਂ ਪੀਤੀਆਂ ਜਾ ਰਹੀਆਂ ਹਨ। ਇਹੋ ਹੀ ਨਹੀਂ ਵੱਡੀ ਗਿਣਤੀ ਸਕੂਲਾਂ ਜਾਂ ਹੋਰ ਸਿੱਖਿਆ ਸੰਸਥਾਵਾਂ ਨੇੜੇ ਤੰਬਾਕੂ ਐਕਟ ਦੀਆਂ ਧੱਜੀਆਂ ਉਡਾ ਕੇ ਰੇੜੀਆਂ ਜਾਂ ਫੜੀਆਂ ਚਲਾਈਆਂ ਜਾ ਰਹੀਆਂ ਹਨ। ਮਹਾਂਨਗਰ ਦਾ ਸਰਕਾਰੀ ਸਿਵਲ ਹਸਪਤਾਲ ਵੀ ਮਨਾਹੀ ਦੇ ਬਾਵਜੂਦ ਸੂਟਿਆਂ ਤੋਂ ਬਚ ਨਹੀਂ ਸਕਿਆ ਜਦ ਕਿ ਪ੍ਰਾਈਵੇਟ ਹਸਪਤਾਲਾਂ ਅਤੇ ਵੱਡੇ ਸਿੱਖਿਆ ਅਦਾਰੇ ਵਿੱਚ ਸਿਗਰਟਨੋਸੀ ਤੇ ਕਾਬੂ ਪਾ ਲਿਆ ਗਿਆ ਹੈ ਪਰ ਦੂਸਰੀਆਂ ਥਾਵਾਂ ਤੇ ਪੁਲਿਸ ਤੋਂ ਬੇਖੌਫ ਹੋ ਕੇ ਸਿਗਰਟ ਦੀ ਵਰਤੋਂ ਹੋ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਨੂੰ ਛੱਡ ਕੇ ਬਾਕੀ ਪੁਲਿਸ ਵੱਲੋਂ ਕਿਸੇ ਵੀ ਸਿਗਰਟ ਪੀਣ ਵਾਲੇ ਦਾ ਚਾਲਾਨ ਨਹੀਂ ਕੱਟਿਆ ਗਿਆ। ਅਧਿਕਾਰੀ ਦਲੀਲ ਦਿੰਦੇ ਹਨ ਕਿ ਉਹਨਾ ਦੀ ਜਾਨ ਵੀ. ਆਈ. ਪੀ. ਡਿਊਟੀਆਂ ਤੋਂ ਛੁੱਟੇ ਤਾਂ ਉਹ ਕਿਸੇ ਹੋਰ ਕੰਮ ਬਾਰੇ ਸੋਚਣ। ਉੱਧਰ ਸਮਾਜਿਕ ਧਿਰਾਂ ਦੀ ਦਲੀਲ ਹੈ ਕਿ ਪੁਲਿਸ ਇਸ ਲਾਅਨਤ ਨੂੰ ਰੋਕਣ ਲਈ ਸੰਜੀਦਾ ਨਹੀਂ ਹੈ। ਉਹਨਾਂ ਕਿਹਾ ਕਿ ਦੋਸ਼ ਇਕੱਲੀ ਪੁਲਿਸ ਦਾ ਵੀ ਨਹੀਂ ਜਦੋਂ ਸਰਕਾਰਾਂ ਆਪਣੇ ਖਜਾਨੇ ਭਰਨ ਲਈ ਨਸ਼ਿਆਂ ਦੀ ਵਿੱਕਰੀ ਤੋਂ ਹੋਣ ਵਾਲੇ ਟੈਕਸਾਂ ਤੇ ਟੇਕ ਰੱਖਣ ਲਗਦੀਆਂ ਹਨ ਤਾਂ ਦੋਸ਼ ਕਿਸ ਨੂੰ ਦਿੱਤਾ ਜਾ ਸਕਦਾ ਹੈ। ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਸੂਤਰਾਂ ਮੁਤਾਬਿਕ ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਤੇ ਥੋਕ ਵਪਾਰੀਆਂ ਵੱਲੋਂ ਮਹਿਕਮੇ ਕੋਲ ਭਰੀਆਂ ਜਾਂਦੀਆਂ ਖ੍ਰੀਦ ਵੇਚ ਦੀਆਂ ਰਿਟਰਨਾਂ ਦੀ ਦਿਨੋਂ-ਦਿਨ ਵਧਦੀ ਜਾ ਰਹੀ ਲੰਬਾਈ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਹਾਲਤ ਬੇਕਾਬੂ ਹੁੰਦੇ ਜਾ ਰਹੇ ਹਨ। ਵੱਖ-ਵੱਖ ਥਾਵਾਂ ਤੋਂ ਹਾਸਿਲ ਕੀਤੀਆਂ ਸੂਚਨਾਵਾਂ ਦਾ ਵੀ ਇਹੋ ਸਿੱਟਾ ਹੈ ਕਿ ਸੂਬੇ ਵਿੱਚ ਜਿੱਥੇ ਨੌਜੁਆਨਾਂ 'ਚ ਸਿਗਰਟਨੋਸ਼ੀ ਦਾ ਰੁਝਾਨ ਵਧਿਆ ਹੈ ਉੱਥੇ ਚਿੰਤਾਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਵੱਡੇ ਸ਼ਹਿਰਾਂ ਦੇ ਹੋਟਲਾਂ, ਕਲੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਮਹਿਲਾਵਾਂ ਖਾਸ ਤੌਰ 'ਤੇ ਮੁਟਿਆਰਾਂ ਕੁੜੀਆਂ ਵੀ ਸਿਗਰਟਾਂ ਪੀਣ ਲੱਗੀਆਂ ਹਨ। ਪਿੱਛੇ ਜਿਹੇ '' ਗਲੋਬਲ ਯੂਥ ਤੰਬਾਕੂ ਸਰਵੇ ਸੰਗਠਨ '' ਵੱਲੋਂ ਆਧੁਨਿਕ ਮੰਨੇ ਜਾਂਦੇ ਚੰਡੀਗੜ੍ਹ ਬਾਰੇ ਕਰਵਾਏ ਸਰਵੇਖਣ ਦੌਰਾਨ ਵੀ ਇਹ ਸਾਹਮਣੇ ਆਇਆ ਸੀ ਕਿ ਇੱਥੋਂ ਦੀਆਂ ਵੀਹ ਫੀਸਦੀ ਤੋਂ ਵੱਧ ਕੁੜੀਆਂ ਸਿਗਰਟ ਪੀਣ ਦੀਆਂ ਆਦੀ ਹਨ ਜਦੋਂ ਕਿ ਲੜਕਿਆਂ ਦੀ ਗਿਣਤੀ 30 ਫੀਸਦੀ ਨੂੰ ਢੁੱਕ ਚੁੱਕੀ ਹੈ। ਲੜਕੀਆਂ ਦੇ ਮਾਮਲੇ 'ਚ 7 ਵਰ੍ਹੇ ਪਹਿਲਾਂ ਇਹ ਅੰਕੜਾ 12 ਫੀਸਦੀ ਸੀ। ਪੀ. ਜੀ. ਆਈ. ਦੇ ਫੇਫੜਾ ਰੋਗ ਵਿਭਾਗ ਦੇ ਡਾ. ਐਸ. ਕੇ. ਜਿੰਦਲ ਵੱਲੋਂ ਲਿਖੀ ' ਕੁਇਟ ਸਮੋਕਿੰਗ ' ਨਾ ਦੀ ਪੁਸਤਕ ਵਿੱਚ ਵੀ ਇਹ ਚਿੰਤਾਜਨਕ ਅੰਕੜੇ ਦਰਜ਼ ਕੀਤੇ ਗਏ ਹਨ। ਡਾ. ਜਿੰਦਲ ਅਨੁਸਾਰ ਪੱਛਮ ਵਿੱਚ ਸਿਗਰਟ ਪੀਣ ਦਾ ਰਿਵਾਜ ਘਟ ਰਿਹਾ ਹੈ ਪਰ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਇਸ ਦੀ ਜਕੜ 'ਚ ਆ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਨੇ ਹੁਣ ਦੂਜੇ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਪੱਛਮੀ ਦੇਸ਼ਾਂ ਦੇ ਰੋਲ ਮਾਡਲ ਲੋਕ ਜਨਤਕ ਥਾਵਾਂ ਤੇ ਸਿਗਰੇਟ ਪੀਣ ਤੋਂ ਗੁਰੇਜ ਕਰਨ ਲੱਗੇ ਹਨ, ਇਸ ਨਾਲ ਤੰਬਾਕੂ ਪੀਣ ਦੀ ਆਦਤ ਘਟੀ ਹੈ ਜਦੋਂ ਕਿ ਭਾਰਤ ਵਿੱਚ ਅਜਿਹਾ ਨਹੀਂ ਹੈ। ਇੱਕ ਵੱਖਰੀ ਜਾਣਕਾਰੀ ਮੁਤਾਬਿਕ 13 ਤੋਂ 15 ਸਾਲ ਦੇ ਬੱਚਿਆਂ 'ਚ ਤੰਬਾਕੂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। 10 ਫੀਸਦੀ ਬੱਚੇ ਘਰ ਅਤੇ 24 ਤੋਂ 43 ਫੀਸਦੀ ਬੱਚੇ ਘਰੋਂ ਬਾਹਰ ਤੰਬਾਕੂ ਪੀਂਦੇ ਹਨ। ਮਾਲਵਾ ਪੱਟੀ ਦੇ ਸਮੂਹ ਮਹੱਤਵਪੂਰਨ ਸ਼ਹਿਰਾਂ, ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਤੇ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬੁਢਲਾਡਾ, ਮੌੜ, ਰਾਮਪੁਰਾ ਫੂਲ, ਬਰਨਾਲਾ, ਮੋਗਾ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਵੀ ਸਿਗਰਟਾਂ ਦੇ ਚਲਾਨ ਕਰਨ 'ਚ ਅਵੇਸਲਾਪਣ ਦਿਖਾਏ ਜਾਣ ਦੀਆਂ ਖ਼ਬਰਾਂ ਵੀ ਹਨ। ਦੱਸਣਯੋਗ ਹੈ ਕਿ ਸਿਗਰਟਨੋਸ਼ੀ ਐਕਟ ਤਹਿਤ ਜਨਤਕ ਥਾਵਾਂ ਜਿਵੇਂ ਆਡੀਟੋਰੀਅਮ, ਹਸਪਤਾਲਾਂ ਦੀਆਂ ਇਮਾਰਤਾਂ, ਸਿਹਤ ਸੰਸਥਾਵਾਂ, ਮਨੋਰੰਜਨ ਕੰਪਲੈਕਸਾਂ, ਰੈਸਟੋਰੈਂਟ, ਸਰਕਾਰੀ ਦਫਤਰਾਂ, ਅਦਾਲਤੀ ਇਮਾਰਤਾਂ, ਸਿੱਖਿਆ ਸੰਸਥਾਵਾਂ, ਪੁਸਤਕ ਘਰਾਂ, ਸਰਕਾਰੀ ਵਾਹਨਾਂ, ਸਟੇਡੀਅਮਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸ਼ਾਪਿੰਗ ਮਾਲਜ 'ਚ ਸਿਗਰੇਟ ਪੀਣੀ ਅਪਰਾਧ ਹੈ। ਪਹਿਲੀ ਵਾਰ ਜਨਤਕ ਥਾਂ 'ਤੇ ਸਿਗਰਟ ਪੀਣ ਦੇ ਦੋਸ਼ ਹੇਠ 200 ਰੁਪਏ ਜੁਰਮਾਨਾ ਕਰਨ ਦਾ ਉਪਬੰਧ ਹੈ ਜਦ ਕਿ ਦੁਬਾਰਾ ਇਸੇ ਦੋਸ਼ 'ਚ 1 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇ ਸਬੰਧਿਤ ਜਨਤਕ ਥਾਂ ਦਾ ਮਾਲਕ ਜਾਂ ਮੈਨੇਜਰ ਆਦਿ ਇਹ ਐਕਟ ਲਾਗੂ ਕਰਨ 'ਚ ਅਫਸਲ ਰਹਿੰਦਾ ਹੈ ਤਾਂ ਉਸ ਨੂੰ ਵੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਮੁਤਾਬਿਕ ਜੁਰਮਾਨਾ ਭਰਨਾ ਪੈਂਦਾ ਹੈ। ਉੱਧਰ ਅੱਧੀ ਦਰਜ਼ਨ ਸਮਾਜਿਕ ਧਿਰਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਕੁੱਝ ਤੰਬਾਕੂ ਕੰਪਨੀਆਂ ਦੇ ਦਬਾਅ ਹੇਠ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਸਿਗਰਟਨੋਸ਼ੀ ਉੱਪਰ ਮੁਕੰਮਲ ਰੋਕ ਨਹੀਂ ਲਾਈ ਜਾ ਰਹੀ।

No comments:
Post a Comment
Note: only a member of this blog may post a comment.