ਬਠਿੰਡਾ, ਅਸ਼ੋਕ ਵਰਮਾ
ਪੰਜਾਬ ਦੀਆਂ ਮੁਟਿਆਰਾਂ ਦੇ ਲੰਬੇ ਕੱਦ ਨੂੰ ਗ੍ਰਹਿਣ ਲੱਗ ਗਿਆ ਹੈ। ਪਿਛਲੇ 30 ਸਾਲਾਂ ਦੌਰਾਨ ਕੁੜੀਆਂ ਦੀ ਲੰਬਾਈ 3 ਤੋਂ 5 ਇੰਚ ਤੱਕ ਘਟ ਗਈ ਹੈ। ਇਹ ਖੁਲਾਸਾ ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੇ ਖੇਡ ਵਿਭਾਗ ਦੇ ਪ੍ਰੋ. ਡਾ. ਬੀ. ਬੀ. ਯਾਦਵ ਅਤੇ ਇਤਿਹਾਸ ਦੇ ਪ੍ਰੋ. ਯੋਗੇਸ਼ ਸਨੇਹੀ ਵੱਲੋਂ ਕੀਤੇ ਇੱਕ ਸਾਂਝੇ ਅਧਿਐਨ 'ਚ ਹੋਇਆ ਹੈ। ਅਧਿਐਨ 'ਚ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਪਿਛਲੇ 10 ਸਾਲਾਂ 'ਚ ਵਾਲੀਬਾਲ, ਫੁੱਟਬਾਲ, ਖੋ-ਖੋ, ਬਾਸਕਿਟਬਾਲ, ਕਬੱਡੀ ਅਤੇ ਅਥਲੈਟਿਕਸ 'ਚ ਲੜਕੀਆਂ ਦੀ ਹਿੱਸੇਦਾਰੀ 'ਚ 50 ਫੀਸਦੀ ਘਟੀ ਹੈ। ਇਹੋ ਹੀ ਨਹੀਂ ਪਿਛਲੇ ਕੁੱਝ ਸਾਲਾਂ ਤੋਂ ਤਾਂ ਪੰਜਾਬ ਦੇ ਦਰਜ਼ਨਾਂ ਕਾਲਜ ਅਜਿਹੇ ਹਨ ਜਿੰਨਾਂ ਲਈ ਵੱਖ-ਵੱਖ ਖੇਡਾਂ ਵਾਸਤੇ ਲੜਕੀਆ ਦੀਆਂ ਟੀਮਾਂ ਤਿਆਰ ਕਰਨਾ ਮੁਸੀਬਤ ਬਣ ਗਿਆ ਹੈ। ਅਧਿਐਨ ਮੁਤਾਬਿਕ ਪਹਿਲਾਂ ਆਊਟ ਡੋਰ ਖੇਡਾਂ 'ਚ ਕੁੜੀਆਂ ਵੱਲੋਂ ਭਾਗ ਲਏ ਜਾਣ ਦਾ ਅੰਕੜਾ 75 ਫੀਸਦੀ ਸੀ ਜੋ ਕਿ ਘਟ ਕੇ 25 ਫੀਸਦੀ ਰਹਿ ਗਿਆ ਹੈ। ਅਥਲੈਟਿਕਸ ਕੁੜੀਆਂ ਦਾ ਹਿੱਸਾ 65 ਫੀਸਦੀ ਤੋਂ ਘਟ ਕੇ ਸਿਰਫ 30 ਫੀਸਦੀ ਤੇ ਆਣ ਖਲੋਤਾ ਹੈ ਕੁੜੀਆਂ ਦੀ ਲੰਬਾਈ ਦਾ ਹੀ ਨਤੀਜਾ ਹੈ ਕਿ ਪੰਜਾਬ ਦੀਆਂ ਡੇਢ ਦਰਜ਼ਨ ਟੀਮਾਂ ਸਮਾਪਤ ਹੋ ਗਈਆਂ ਹਨ। ਪਹਿਲਾਂ ਲਗਭਗ 1 ਦਰਜ਼ਨ ਕਾਲਜਾਂ 'ਚ ਮਹਿਲਾ ਹਾਕੀ ਦੀਆਂ ਟੀਮਾਂ ਸਨ ਜੋ ਕਿ ਹੁਣ ਕੇਵਲ 4-5 ਸੰਸਥਾਵਾਂ ਕੋਲ ਹੀ ਹਨ। ਅਧਿਐਨ ਦੌਰਾਨ ਕਾਲਜ ਦੀਆਂ 800 ਕੁੜੀਆਂ 'ਚੋਂ 80 ਨੇ ਹੀ ਮੈਦਾਨ 'ਚ ਜਾ ਕੇ ਖੇਡਣ ਦੀ ਇੱਛਾ ਜਤਾਈ ਜਦੋਂ ਕਿ 95 ਫੀਸਦੀ ਦਾ ਝੁਕਾਅ ਇਨਡੋਰ ਖੇਡਾਂ ਵੱਲ ਹੀ ਨਜ਼ਰ ਆਇਆ ਹੈ। ਸਿਰਫ 5.5 ਫੀਸਦੀ ਕੁੜੀਆਂ ਸਿੱਖਿਆ ਦੇ ਨਾਲ-ਨਾਲ ਖੇਡਾਂ ਰੱਖਣ ਵੱਲ ਰੁਝਾਨ ਦਿਖਾਈ ਦਿੱਤਾ ਜਦੋਂ ਕਿ 2 ਫੀਸਦੀ ਨੇ ਖੇਡਾਂ ਨੂੰ ਕੈਰੀਅਰ ਬਣਾਉਣ ਪ੍ਰਤੀ ਗੰਭੀਰ ਸਨ। ਸਰਵੇ ਮੁਤਾਬਿਕ ਲੜਕੀਆਂ ਨੇ ਰਵਾਇਤੀ ਖੇਡਾਂ ਕੋਟਲਾ ਛਪਾਕੀ, ਖੋ-ਖੋ, ਛੋਟੀ ਦੌੜ ਅਤੇ ਰੱਸੀ ਟੱਪਣਾ ਆਦਿ ਖੇਡਣਾ ਬੰਦ ਕਰ ਦਿੱਤਾ ਹੈ। ਕੁੜੀਆਂ ਮੈਦਾਨਾਂ 'ਚ ਜਾ ਕੇ ਖੇਡਣ ਦੀ ਬਜਾਏ ਕੰਪਿਊਟਰ ਗੇਮਾਂ, ਚੈਟਿੰਗ ਜਾਂ ਇੰਟਰਨੈੱਟ ਤੇ ਇਲੈਕਟ੍ਰਾਨਿਕ ਖੇਡਾਂ 'ਚ ਵਧੇਰੇ ਰੁਚੀ ਦਿਖਾ ਰਹੀਆਂ ਹਨ। ਅਧਿਐਨ 'ਚ ਕੱਦ ਘਟਣ ਦਾ ਇੱਕ ਕਾਰਨ ਜਿੱਥੇ ਸਰੀਰਕ ਵਰਜਿਸ ਲਈ ਖੇਡਾਂ 'ਚ ਹਿੱਸਾ ਨਾ ਲੈਣਾ ਹੈ ਉੱਥੇ ਜੰਕਫੂਡ ਵੀ ਇਸ ਸਮੱਸਿਆ ਦਾ ਵੱਡਾ ਕਾਰਨ ਮੰਨਿਆ ਗਿਆ ਹੈ। ਇਹੋ ਹੀ ਨਹੀਂ ਸ਼ਹਿਰੀ ਕੁੜੀਆਂ ਪੌਸ਼ਟਿਕ ਭੋਜਨ ਤੋਂ ਹੀ ਪ੍ਰਹੇਜ਼ ਕਰਨ ਲੱਗੀਆਂ ਹਨ। 74 ਫੀਸਦੀ ਕੁੜੀਆਂ ਫਾਸਟ ਫੂਡ, ਨੂਡਲ, ਬਰਗਰ, ਪੀਜਾ, ਡੋਸਾ, ਇਡਲੀ, ਸੈਂਡਵਿਚ ਅਤੇ ਬਰੈੱਡ ਆਦਿ ਦੀ ਵਰਤੋਂ ਕਰਦੀਆਂ ਹਨ। ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ 69 ਫੀਸਦੀ ਕੁੜੀਆਂ ਦੁੱਧ ਅਤੇ 94 ਫੀਸਦੀ ਦੇਸੀ ਘਿਓ ਤੋਂ ਪ੍ਰਹੇਜ਼ ਕਰਦੀਆਂ ਹਨ। ਕੇਵਲ 55 ਫੀਸਦੀ ਕੁੜੀਆਂ ਸਲਾਦ ਦੀ ਵਰਤੋਂ ਕਰਦੀਆਂ ਹਨ। ਮਾਹਿਰਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਕੁੜੀਆਂ ਦੀ ਔਸਤ ਲੰਬਾਈ 5 ਫੁੱਟ ਤੋਂ ਜਿਆਦਾ ਨਹੀਂ ਹੋ ਰਹੀ। 100 ਕੁੜੀਆਂ 'ਚੋਂ ਸਿਰਫ 22 ਹੀ ਅਜਿਹੀਆਂ ਸਨ ਜਿੰਨਾਂ ਦਾ ਕੱਦ 5 ਫੁੱਟ 4 ਇੰਚ ਸੀ। ਮਾਹਿਰਾਂ ਵੱਲੋਂ ਕੀਤੇ ਇਸ ਸਰਵੇਖਣ ਦੀ ਪੁਸ਼ਟੀ ਬਠਿੰਡਾ ਵਿਖੇ ਕੁਝ ਸਮਾਂ ਪਹਿਲਾਂ ਹੋਈ ਮਹਿਲਾ ਕਾਂਸਟੇਬਲਾਂ ਦੀ ਭਰਤੀ ਮੌਕੇ ਉੱਭਰ ਕੇ ਆਏ ਤੱਥਾਂ ਤੋਂ ਵੀ ਹੁੰਦੀ ਹੈ। ਇਸ ਭਰਤੀ ਲਈ 1440 ਕੁੜੀਆਂ ਵੱਲੋਂ ਬਿਨੇ ਪੱਤਰ ਦਿੱਤੇ ਗਏ ਸਨ ਜਿੰਨਾਂ ਵਿੱਚੋਂ 704 ਸਰੀਰਕ ਯੋਗਤਾ ਪ੍ਰੀਖਿਆ ਲਈ ਪਹੁੰਚੀਆਂ ਜਿੰਨਾਂ ਵਿੱਚੋਂ ਕੇਵਲ 168 ਲੜਕੀਆਂ ਹੀ ਪਾਸ ਹੋਈਆਂ ਹਨ। ਮਾਮਲੇ ਦਾ ਭਾਰੇ ਫਿਕਰਾਂ ਵਾਲਾ ਪਹਿਲੂ ਇਹ ਵੀ ਹੈ ਕਿ ਫੇਲ ਹੋਣ ਵਾਲੀਆਂ 536 ਕੁੜੀਆਂ 'ਚੋਂ 209 ਆਪਣੇ ਕੱਦ ਕਾਰਨ ਹੀ ਭਰਤੀ ਦੌੜ 'ਚੋਂ ਬਾਹਰ ਹੋ ਗਈਆਂ। ਪੁਲਿਸ ਭਰਤੀ ਲਈ ਰੱਖੀ ਯੋਗਤਾ ਮੁਤਾਬਿਕ ਹਰ ਲੜਕੀ ਨੂੰ 800 ਮੀਟਰ ਦੌੜ 4 ਮਿੰਟਾਂ 'ਚ ਲਾਉਣੀ ਲਾਜਮੀ ਸੀ ਪਰ 149 ਕੁੜੀਆਂ ਨੂੰ ਇਸ ਦੌੜ ਨੇ ਦਮੋਂ ਉਖਾੜ ਦਿੱਤਾ ਜਦੋਂ ਕਿ 119 ਨਿਸ਼ਚਿਤ ਮਾਪਦੰਡਾਂ ਅਨੁਸਾਰ ਲੰਬੀ ਛਾਲ ਨਾ ਲਾ ਸਕੀਆਂ। 59 ਲੜਕੀਆਂ ਅਜਿਹੀਆਂ ਸਨ ਜਿੰਨਾਂ ਦਾ ਉੱਚੀ ਛਾਲ ਨੇ ਭਰਤੀ ਹੋਣ ਦਾ ਰਸਤਾ ਰੋਕ ਦਿੱਤਾ। ਜਿਕਰਯੋਗ ਹੈ ਕਿ ਹਰ ਲੜਕੀ ਨੂੰ 3 ਮੀਟਰ ਲੰਬੀ ਛਾਲ ਅਤੇ ਤਿੰਨ ਫੁੱਟ ਉੱਚੀ ਛਾਲ ਲਾਉਣ ਦੀ ਯੋਗਤਾ ਤੈਅ ਕੀਤੀ ਗਈ ਸੀ। ਭਰਤੀ ਅਮਲ ਨਾਲ ਜੁੜੇ ਸੂਤਰਾਂ ਦਾ ਵੀ ਇਹੋ ਕਹਿਣਾ ਹੈ ਕਿ ਜਿਹੜੀਆਂ ਕੁੜੀਆਂ ਕੱਦ ਮੁਤਾਬਿਕ ਯੋਗ ਪਾਈਆਂ ਗਈਆਂ ਹਨ ਉਹਨਾਂ ਦੇ ਕੱਦ ਵੀ ਮਸਾਂ ਹੀ ਪੂਰੇ ਹਨ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਤੇ ਭਰਤੀ ਬੋਰਡ ਦੇ ਚੇਅਰਮੈਨ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਲੰਬੇ ਕੱਦਾਂ ਵਾਲੀਆਂ ਕੁੜੀਆਂ ਦਾ ਕਾਲ ਪੈ ਗਿਆ ਹੈ। ਕੌਮਾਂਤਰੀ ਅਥਲੀਟ ਪਵਿੱਤਰ ਕੌਰ ਦਾ ਕਹਿਣਾ ਸੀ ਕਿ ਸਰਵੇ ਅਤੇ ਪੁਲਿਸ ਭਰਤੀ ਨੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਕੁੜੀਆਂ ਹੁਣ ਪੁਰਾਣੀ ਖੁਰਾਕ ਨਾ ਰਹਿਣ ਕਰਕੇ ਸਰੀਰਕ ਜੁੱਸਾ ਖੋਹ ਬੈਠੀਆਂ ਹਨ। ਉਹਨਾਂ ਕਿਹਾ ਕਿ ਤੇਜ ਮਸਾਲੇਦਾਰ ਖਾਣਿਆਂ ਤੇ ਫਾਸਟ ਫੂਡ ਦੀ ਆਦਤ ਨੇ ਕੁੜੀਆਂ ਦੀ ਸਿਹਤ ਨੂੰ ਖੋਰਾ ਲਾਇਆ ਹੈ।

No comments:
Post a Comment
Note: only a member of this blog may post a comment.