ਬਠਿੰਡਾ, ਅਸ਼ੋਕ ਵਰਮਾ
ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਤੇ ਨਸ਼ਿਆਂ ਦੇ ਢੇਰ ਤਬਾਹੀ ਮਚਾਉਣ ਲੱਗੇ ਹਨ। ਹਾਲਾਤ ਇਸ ਕਦਰ ਖਰਾਬ ਹਨ ਕਿ ਕਾਲਜਾਂ ਵਿੱਚ ਪੜਾਈ ਤੋਂ ਜਿਆਦਾ ਸਮੈਕ ਦੀ ਵਰਤੋਂ ਹੋ ਰਹੀ ਹੈ। ਸਕੂਲੀ ਵਿਦਿਆਰਥੀ ਕੁਰੈਕਸ਼ਨ ਫਲਿਊਡ ਦੀਆਂ ਸ਼ੀਸ਼ੀਆਂ ਚੁੱਕੀ ਫਿਰਦੇ ਹਨ। ਮਹਿੰਗੇ ਭਾਅ ਦੇ ਨਸ਼ਿਆਂ ਨੂੰ ਸਟੇਟਸ ਸਿੰਬਲ ਸਮਝਿਆ ਜਾਣ ਲੱਗਾ ਹੈ। ਸੁਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਮਾਸਜ ਵੱਲੋਂ ਯੂਨੀਇੰਡਜ ਦੇ ਸਹਿਯੋਗ ਨਾਲ ਕਰਵਾਏ ਸਰਵੇਖਣ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਪੰਜਾਬ ਦੇ 18 ਤੋਂ 30 ਸਾਲ ਤੱਕ ਦੀ ਉਮਰ ਦੇ 71 ਫੀਸਦੀ ਨੌਜੁਆਨ ਨਸ਼ਿਆਂ 'ਚ ਡੁੱਬ ਚੁੱਕੇ ਹਨ। ਰਿਪੋਰਟ ਵਿੱਚ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਤਿੰਨ ਚੌਥਾਈ ਨਸ਼ੇੜੀ ਦਿਨ 'ਚ ਤਿੰਨ ਤੋਂ ਚਾਰ ਵਾਰੀ ਡੋਜ ਲੈਂਦੇ ਹਨ ਜਦੋਂ ਕਿ ਦੂਜੇ ਇੱਕ ਵਾਰੀ ਨਾਲ ਸਾਰਦੇ ਹਨ। ਰਾਜ ਦੀ ਮਾਲਵਾ ਪੱਟੀ ਵਿਚਲੇ ਉੱਚ ਤਾਕਤੀ ਸੂਤਰਾਂ ਦੀ ਮੰਨੀਏ ਤਾਂ ਬਹੁਤੇ ਪਾੜੇ ਤਾਂ ਦੇਖੋ-ਦੇਖੀ ਸ਼ੁਗਲ ਵਿੱਚ ਹੀ ਸਮੈਕ ਦਾ ਸੁਆਦ ਚੱਖ ਕੇ ਇਸਦੇ ਗੁਲਾਮ ਹੋ ਰਹੇ ਹਨ। ਇਹ ਵਰਤਾਰਾ ਇੱਥੇ ਹੀ ਖਤਮ ਨਹੀਂ ਜਦੋਂ ਇਹ ਨਸ਼ਾ ਸਿਰ ਚੜਕੇ ਬੋਲਦਾ ਹੈ ਤਾਂ ਗੱਭਰੂ ਮੁੰਡੇ ਸਮੈਕ ਦੀ ਗੁਲਾਮੀ ਭੋਗਦੇ ਹੋਏ ਵੱਡੇ ਅਪਰਾਧ ਕਰਨ ਤੁਰ ਪੈਂਦੇ ਹਨ। ਪਿੱਛੇ ਜਿਹੇ ਬਠਿੰਡਾ ਪੁਲਿਸ ਨੇ ਕਿਸੇ ਸੰਗੀਨ ਜੁਰਮ ਤਹਿਤ ਫੜੇ ਮੁੰਡਿਆਂ ਨੇ ਇਹ ਮੰਨਿਆ ਸੀ ਕਿ ਉਹਨਾਂ ਨਸ਼ੇ ਦੀ ਤੋੜ ਦੀ ਖਾਤਰ ਇਹ ਕਾਰਾ ਕੀਤਾ ਹੈ। ਤਲਵੰਡੀ ਸਾਬੋ ਇਲਾਕੇ ਦਾ 6 ਫੁੱਟ ਕੱਦ ਦਾ ਸੋਹਣਾ ਸੁਣੱਖਾ ਮੁੰਡਾ ਲੁਧਿਆਣਾ ਖੇਤਰ ਦੇ ਕਾਲਜ ਵਿੱਚ ਪੜਨ ਗਿਆ ਪਰ ਪੱਲੇ ਨਸ਼ੇ ਦੀ ਲਾਅਨਤ ਪੁਆ ਆਇਆ। ਪ੍ਰੀਵਾਰ ਨੇ ਮੋਹਾਲੀ ਇਲਾਕੇ ਦੇ ਕਿਸੇ ਨਸ਼ਾ ਛੁਡਾਊ ਕੇਂਦਰ 'ਚੋਂ ਚੋਰੀ ਛੁਪੇ ਇਲਾਜ ਕਰਵਾਇਆ। ਐਮ. ਬੀ. ਏ. ਕਰਕੇ ਕਾਰਪੋਰੇਟ ਖੇਤਰ 'ਚ ਜੌਹਰ ਦਿਖਾਉਣ ਲਈ ਉਤਾਵਲੇ ਇਸ ਲੜਕੇ ਦੀ ਜਿੰਦਗੀ ਭੰਵਰ 'ਚ ਫਸਕੇ ਰਹਿ ਗਈ ਹੈ। ਇਹ ਕੇਵਲ ਮਿਸਾਲ ਹੈ ਜਦੋਂ ਕਿ ਅਜਿਹੇ ਮਾਮਲੇ ਆਮ ਹਨ ਮਿਲੇ ਵੇਰਵਿਆਂ ਮੁਤਾਬਿਕ ਮਾਲਵੇ ਦੇ ਵੱਡੀ ਗਿਣਤੀ ਵਿੱਦਿਅਕ ਅਦਾਰੇ ਇਸ ਤੋਂ ਬਚ ਨਹੀਂ ਸਕ।ੇ ਫਰੀਦਕੋਟ ਦੇ ਇੱਕ ਕਾਲਜ ਦੀਆਂ ਤਾਂ ਲੜਕੀਆਂ ਵੱਲੋਂ ਨਸ਼ਾ ਕੀਤੇ ਜਾਣ ਸਬੰਧੀ ਹਲੂਣ ਦੇਣ ਵਾਲੇ ਤੱਥ ਦੱਸਦੇ ਹਨ ਕਿ ਕੁੜੀਆਂ ਵੀ ਨਸ਼ਿਆਂ ਦੀ ਮਾਰ ਹੇਠ ਆ ਗਈਆਂ ਹਨ। ਸੁਸਾਇਟੀ ਦੇ ਸਰਵੇ ਮੁਤਾਬਿਕ ਲੁਧਿਆਣਾ ਜ਼ਿਲ•ੇ 'ਚ 22 ਫੀਸਦੀ ਪਾੜ•ੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਉਂਜ ਸਭ ਤੋਂ ਵੱਧ ਮਾਰ ਲੁਧਿਆਣਾ ਜ਼ਿਲ•ੇ ਨੂੰ ਪਈ ਹੈ ਜਿੱਥੇ 92 ਫੀਸਦੀ ਨੌਜੁਆਨ ਨਸ਼ੇ 'ਚ ਡੁੱਬ ਚੁੱਕੇ ਹਨ ਜਦੋਂ ਕਿ ਰੋਪੜ ਜ਼ਿਲ•ੇ 'ਚ ਸਭ ਤੋਂ ਵੱਧ 80 ਫੀਸਦੀ ਨੌਜੁਆਨ ਨਸ਼ਿਆਂ ਦੇ ਸਮੁੰਦਰ 'ਚ ਤਾਰੀਆਂ ਲਾਉਣ ਲੱਗੇ ਹਨ। ਜ਼ਿਲ•ਾ ਬਠਿੰਡਾ 'ਚ ਇਹ ਅੰਕੜਾ 72 ਫੀਸਦੀ ਦਾ ਹੈ। ਜਿੱਥੇ ਹੋਰ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ਦੀ ਵਰਤੋਂ ਵਧੇਰੇ ਹੁੰਦੀ ਹੈ। ਸੁਸਾਇਟੀ ਦੀ ਰਿਪੋਰਟ ਮੁਤਾਬਿਕ ਨਸ਼ੇ ਕਰਨ ਵਾਲਿਆਂ 'ਚ ਵੱਡੀ ਗਿਣਤੀ ਛੋਟੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਪੇਟ ਭਰਨ ਲਈ ਛੋਟੇ-ਮੋਟੇ ਰੁਜ਼ਗਾਰ ਕਰਨ ਵਾਲਿਆਂ ਦੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਫਰੀਦਕੋਟ ਜ਼ਿਲ•ੇ ਦੇ 18 ਤੋਂ 30 ਸਾਲ ਦੇ 65 ਫੀਸਦੀ ਨੌਜੁਆਨ ਨਸ਼ਾ ਵਰਤਦੇ ਹਨ। ਮੋਗਾ ਜ਼ਿਲ•ੇ ਦੀ ਪ੍ਰਤੀਸ਼ਤਤਾ ਵੀ ਇਸਦੇ ਲਗਭਗ ਬਰਾਬਰ ਹੈ ਜਦੋਂ ਕਿ ਗੁਰਦਾਸਪੁਰ ਦੇ 69 ਫੀਸਦੀ, ਪਟਿਆਲਾ ਦੇ 68 ਫੀਸਦੀ ਅਤੇ ਰੋਪੜ, ਮੋਹਾਲੀ ਦੇ 48 ਫੀਸਦੀ ਨਸ਼ਿਆਂ ਨੂੰ ਆਪਣਾ ਜੀਵਨ ਸਮਝਣ ਲੱਗੇ ਹਨ। ਨਸ਼ਿਆਂ ਦੇ ਕਹਿਰ ਨੇ ਬੇਰੁਜ਼ਗਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ। ਫਰੀਦਕੋਟ ਤੇ ਗੋਮੇ ਦੇ ਨਸ਼ੇੜੀਆਂ 'ਚੋਂ 39 ਫੀਸਦੀ ਬੇਰੁਜ਼ਗਾਰ ਹਨ। ਲੁਧਿਆਣਾ 'ਚ ਇਹ ਗਿਣਤੀ 26 ਫੀਸਦੀ, ਪਟਿਆਲਾ 'ਚ 19 ਫੀਸਦੀ ਅਤੇ ਰੋਪੜ, ਮੋਹਾਲੀ 'ਚ 10-10 ਫੀਸਦੀ ਹੈ। ਨਸ਼ਿਆਂ ਦੇ ਰੁਝਾਨ ਲਈ ਇਕੱਲਤਾ ਨੂੰ ਵੀ ਜਿੰਮੇਵਾਰ ਮੰਨਿਆ ਗਿਆ ਹੈ। ਫਰੀਦਕੋਟ ਜ਼ਿਲ•ੇ ਦੇ 21 ਫੀਸਦੀ ਨਸ਼ੇੜੀ ਅਜਿਹੇ ਹਨ ਜਿੰਨਾਂ ਨੇ ਪਤਨੀਆਂ ਦੀ ਮੌਤ ਤੋਂ ਬਾਅਦ ਨਸ਼ਾ ਸ਼ੁਰੂ ਕੀਤਾ। ਗੁਰਦਾਸਪੁਰ 'ਚ ਇਹ ਪ੍ਰਤੀਸ਼ਤਤਾ 17 ਫੀਸਦੀ, ਪਟਿਆਲਾ ਤੇ ਲੁਧਿਆਣਾ 'ਚ 12-12 ਫੀਸਦੀ ਅਤੇ ਰੋਪੜ ਤੇ ਮੋਹਾਲੀ 'ਚ 2 ਫੀਸਦੀ ਹੈ। ਪੰਜਾਬ ਦੇ ਰਾਜ ਪ੍ਰਬੰਧਾਂ ਨਾਲ ਜੁੜੇ ਇੱਕ ਅਧਿਕਾਰੀ ਨੇ ਵੀ ਨਸ਼ਿਆਂ ਦੇ ਫੈਲਾਅ ਨੂੰ ਖਤਰਨਾਕ ਰੁਝਾਨ ਦੱਸਦਿਆਂ ਕਬੂਲ ਕੀਤਾ ਹੈ ਕਿ ਪੰਜਾਬ ਦੀ ਨਵੀਂ ਪੀੜੀ ਹੁਣ ਦੁੱਧ ਦੀ ਥਾਂ ਨਸ਼ੇ ਵਾਲੀਆਂ ਦਵਾਈਆਂ ਦੀਆਂ ਬੋਤਲਾਂ ਡਕਾਰ ਰਹੀ ਹੈ ਜਦੋਂ ਕਿ ਭੁੱਕੀ, ਅਫੀਮ, ਸਮੈਕ, ਹੈਰੋਇਨ, ਕੋਕੀਨ, ਚਰਸ, ਗਾਂਜਾ, ਭੰਗ ਅਤੇ ਸੁਲਫੇ ਦਾ ਤਾਂ ਕੋਈ ਅੰਤ ਨਹੀਂ ਹੈ। ਇਸ ਅਧਿਕਾਰੀ ਤਾਂ ਇਹ ਸਨਸਨੀਖੇਜ ਖੁਲਾਸਾ ਵੀ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਕਈ ਜਵਾਨ ਵੀ ਹੁਣ ਤਾਂ ਆਧੁਨਿਕ ਨਸ਼ਿਆਂ ਦੀ ਚਾਟ ਤੇ ਲੱਗ ਗਏ ਹਨ ਜਿਸ ਤੋਂ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਵੀ ਪ੍ਰਸ਼ਨ ਚਿੰਨ ਲੱਗਦਾ ਹੈ। ਜਿਕਰਯੋਗ ਹੈ ਕਿ ਜਨਵਰੀ 2009 'ਚ ਜਦੋਂ ਮੁੰਬਈ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ• ਜੋਨ ਦੇ ਡਾਇਰੈਕਟਰ ਤੇ ਆਈ. ਪੀ. ਐਸ. ਅਫਸਰ ਨੂੰ ਵੱਡੀ ਮਾਤਰਾ 'ਚ ਡਰੱਗ ਸਮੇਤ ਕਾਬੂ ਕੀਤਾ ਸੀ ਤਾਂ ਉਸ ਵੇਲੇ ਇਸ ਮਾਮਲੇ 'ਚ ਦੇਸ ਦੀਆਂ ਸੁਰੱਖਿਆ ਏਜੰਸੀਆਂ ਉੱਪਰ ਕਈ ਤਰ•ਾਂ ਦੇ ਸਵਾਲ ਉੱਠੇ ਸਨ ਜਦੋਂ ਕਿ ਸਤੰਬਰ 2009 'ਚ ਉਸਦੀ ਥਾਂ ਤੇ ਨਿਯੁਕਤ ਅਧਿਕਾਰੀ ਦੇ ਦਿੱਲੀ ਵਿਖੇ ਅਜਿਹੇ ਹੀ ਮਾਮਲੇ 'ਚ ਦੋ ਲੱਖ ਦੀ ਕਥਿਤ ਤੌਰ 'ਤੇ ਰਿਸ਼ਵਤ ਲੈਣ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੀ ਇਸ ਸਿਖਰਲੀ ਏਜੰਸੀ ਸਮੇਤ ਪੁਲਿਸ ਤੋਂ ਤਾਂ ਲੋਕਾਂ ਦਾ ਵਿਸ਼ਵਾਸ ਹੀ ਖਤਮ ਹੋ ਗਿਆ ਹੈ। ਸੂਤਰਾਂ ਅਨੁਸਾਰ ਭਾਵੇਂ ਪੰਜਾਬ ਪੁਲਿਸ ਨੇ ਵੀ ਰਾਜ ਵਿੱਚ ਨਸ਼ਿਆਂ ਦੇ ਵਧੇ ਪ੍ਰਕੋਪ ਨੂੰ ਮੁੱਖ ਰੱਖਦਿਆਂ 'ਨਾਰਕੋਟਿਕਸ ਕੰਟਰੋਲ ਬਿਊਰੋ' ਦਾ ਗਠਨ ਕੀਤਾ ਸੀ ਪਰ ਫਿਲਹਾਲ ਇਸ ਦਾ ਕੋਈ ਠੋਸ ਨੈਟਵਰਕ ਨਹੀਂ ਬਣ ਸਕਿਆ।
ਉੱਧਰ ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਦਾ ਕਹਿਣਾ ਸੀ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਰੋਲ ਮਾਡਲ ਬਣਨਾ ਹੋਵੇਗਾ। ਉਹਨਾਂ ਆਖਿਆ ਕਿ ਦੁਖਾਂਤ ਇਹ ਵੀ ਹੈ ਕਿ ਸਾਰੇ ਸਿਆਸੀ ਨੇਤਾ ਨਸ਼ਿਆਂ ਦੇ ਖਾਤਮੇ ਦੀ ਗੱਲ ਕਰਦੇ ਹਨ ਪਰ ਗੰਭੀਰਤਾ ਨਾਲ ਕਿਸੇ ਨੇ ਮੁਹਿੰਮ ਨਹੀਂ ਆਰੰਭੀ।

No comments:
Post a Comment
Note: only a member of this blog may post a comment.