ਬਠਿੰਡਾ, ਅਸ਼ੋਕ ਵਰਮਾ ਬਠਿੰਡਾ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਨੌਜੁਆਨ ਵੈਲਫੇਅਰ ਸੁਸਾਇਟੀ ਦੇ ਅੱਧੀ ਦਰਜ਼ਨ ਨੌਜੁਆਨਾਂ ਵੱਲੋਂ ਸੱਪਾਂ ਨੂੰ ਕਾਬੂ ਕਰਕੇ ਹੈਰਾਨੀਜਨਕ ਕਾਰਨਾਮੇ ਕੀਤੇ ਜਾ ਰਹੇ ਹਨ। ਇਹ ਜਾਂਬਾਜ ਹੁਣ ਤੱਕ 2500 ਤੋਂ ਵੀ ਜਿਆਦਾ ਵੱਖ-ਵੱਖ ਤਰ੍ਹਾਂ ਦੇ ਸੱਪ ਫੜ੍ਹ ਚੁੱਕੇ ਹਨ। ਇਹਨਾਂ ਸੱਪਾਂ 'ਚੋਂ ਸੈਂਕੜੇ ਐਨੇਂ ਜ਼ਹਿਰੀਲੇ ਸਨ ਜਿੰਨਾਂ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ। ਇਹਨਾਂ ਨੌਜੁਆਨਾਂ ਵੱਲੋਂ ਇਹ ਉਪਰਾਲਾ ਸਾਢੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜੋ ਨਿਰੰਤਰ ਚੱਲ ਰਿਹਾ ਹੈ। ਇਸ ਸੰਸਥਾ ਦਾ ਪ੍ਰਧਾਨ ਸੋਨੂੰ ਮਹੇਸ਼ਵਰੀ ਹੈ ਜਿਸ ਨੂੰ 27 ਅਗਸਤ 2007 ਨੂੰ ਇੱਕ ਧਾਰਮਿਕ ਸਮਾਗਮ 'ਚੋਂ ਨਿੱਕਲੇ ਕੋਬਰਾ ਸੱਪ ਨੂੰ ਫੜਦੇ ਸਮੇਂ ਸੱਪ ਨੇ ਬੁਰੀ ਤਰ੍ਹਾਂ ਕੱਟ ਲਿਆ ਸੀ ਇਸ ਘਟਨਾ 'ਚ ਬੜੀ ਮੁਸ਼ਕਿਲ ਨਾਲ ਉਸਦੀ ਜਾਨ ਬਚੀ ਸੀ ਇਹਨਾਂ ਹਿੰਮਤੀ ਨੌਜੁਆਨਾਂ ਦੀ ਬਦੌਲਤ ਇਲਾਕੇ ਦੇ ਲੋਕਾਂ ਨੂੰ ਜ਼ਹਿਰੀਲੇ ਨਾਗਾਂ ਤੋਂ ਨਿਜਾਤ ਮਿਲਦੀ ਹੈ ਹੁਣ ਤਾਂ ਸਥਿਤੀ ਇਹ ਹੈ ਕਿ ਲੋਕਾਂ ਨੂੰ ਬੀਨ ਵਾਲੇ ਜੋਗੀਆਂ ਨੂੰ ਤਲਾਸ਼ ਕਰਨ ਦੀ ਥਾਂ ਇਹਨਾਂ ਆਧੁਨਿਕ ਸਪੇਰਿਆਂ ਨੂੰ ਫੋਨ ਕਰਨ ਲੱਗੇ ਹਨ। ਇਹਨਾਂ ਵਰਕਰਾਂ ਨੇ ਬਠਿੰਡਾ ਸ਼ਹਿਰ ਦੀ ਅਬਾਦੀ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਦੇ ਘਰਾਂ ਤੋਂ ਵੀ ਸੱਪ ਫੜੇ ਹਨ ਜਿੰਨਾਂ ਨੂੰ ਆਬਾਦੀ ਤੋਂ ਦੂਰ ਛੱਡ ਦਿੱਤਾ ਜਾਂਦਾ ਹੈ। ਏਨਾਂ ਹੀ ਨਹੀਂ ਇਸ ਉਪਰਾਲੇ ਸਦਕਾ ਸੈਂਕੜੇ ਸੱਪਾਂ ਦੀ ਜਾਨ ਵੀ ਬਚੀ ਹੈ ਜਿੰਨਾਂ ਨੂੰ ਲੋਕ ਦੇਖਦਿਆਂ ਹੀ ਮਾਰ ਦਿੰਦੇ ਸਨ। ਸੁਸਾਇਟੀ ਦੇ ਕਾਰਕੁੰਨਾਂ ਨੇ ਇਸ ਕਾਰਨਾਮੇ ਦੀ ਸ਼ੁਰੂਆਤ ਬਠਿੰਡਾ ਦੇ ਆਦਰਸ਼ ਨਗਰ ਤੋਂ ਕੀਤੀ ਸੀ ਜਿੱਥੇ ਇੱਕ ਜ਼ਹਿਰੀਲਾ ਸੱਪ ਆ ਗਿਆ ਜਿਸ ਨੂੰ ਸੰਸਥਾ ਦੇ ਇੱਕ ਵਰਕਰ ਨੇ ਲੋਕਾਂ ਦੀ ਭੀੜ 'ਚ ਹੀ ਫੜ ਲਿਆ ਜਿਸ ਤੋਂ ਬਾਅਦ ਇਹ ਸਿਲਸਿਲਾ ਚਲਦਾ ਹੀ ਗਿਆ। ਕੁੱਝ ਖਾਸ ਮਹੀਨਿਆਂ ਦੌਰਾਨ ਤਾਂ ਸੁਸਾਇਟੀ ਦੇ ਮੈਂਬਰ ਹਰ ਰੋਜ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਅੱਧੀ ਦਰਜ਼ਨ ਤੱਕ ਸੱਪ ਵੀ ਫੜ ਲੈਂਦੇ ਹਨ। ਕਈ ਵਾਰ ਇਹਨਾਂ ਬਹਾਦਰਾਂ ਨੂੰ ਇਸ ਦੀ ਮਹਿੰਗੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਪਰ ਇਸ ਨਵੇਂ ਜਮਾਨੇ ਦੀ ਸਪੇਰਾ ਟੀਮ ਨੇ ਬਹਾਦਰੀ ਦੇ ਕਾਰਨਾਮੇ ਜਾਰੀ ਰੱਖੀ ਹੋਏ ਹਨ। ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸੱਪਾਂ ਨੂੰ ਕਾਬੂ ਕਰਨ ਦੀ ਸਿਖਲਾਈ ਉਹਨਾਂ ਨੇ ਟੀ. ਵੀ. ਤੇ ਚਲਦੇ ਨੈਸ਼ਨਲ ਜੋਗਿਰਫਕ ਚੈਨਲ ਅਤੇ ਡਿਸਕਵਰੀ ਵਰਗੇ ਚੈਨਲਾਂ ਤੋਂ ਲਈ ਹੈ ਇਸ ਤੋਂ ਬਾਅਦ ਜਿੱਥੇ ਉਹਨਾਂ ਦਾ ਤਜਰਬਾ ਵਧਦਾ ਗਿਆ ਉੱਥੇ ਨਿੱਤ ਨਵੇਂ ਕਿਸਮ ਦੇ ਸੱਪਾਂ ਨਾਲ ਹੁੰਦੇ ਸਾਹਮਣੇ ਉਪਰੰਤ ਹੌਂਸਲਾ ਵੀ ਬੁਲੰਦ ਹੋਇਆ। ਉਹਨਾ ਦੱਸਿਆ ਕਿ ਹੁਣ ਤੱਕ ਫੜੇ ਗਏ ਸੱਪਾਂ 'ਚੋਂ ਕੋਬਰਾ ਤੇ ਕਰੇਟ ਕਾਫੀ ਜ਼ਹਿਰਲੇ ਸੱਪ ਹਨ ਜਦੋਂ ਕਿ ਰੈਂਟ ਸਨੇਕ, ਕੀਲ ਬੈਕ ਰੇਟ ਸਨੇਕ, ਬਲੈਕ ਹੈਡਡ ਰੋਇਲ ਸਨੇਕ ਅਤੇ ਸੈਡ ਬੋਆ ਵਰਗੀਆਂ ਕਿਸਮਾਂ ਦੇ ਸੱਪਾਂ ਨੂੰ ਪਿਟਾਰੀ 'ਚ ਬੰਦ ਕੀਤਾ ਜਾ ਚੁੱਕਾ ਹੈ। ਸੋਨੂੰ ਮੁਤਾਬਿਕ ਕਰੇਟ ਸੱਪ ਵਿਸ਼ਵ ਦਾ ਸਭ ਤੋਂ ਖਤਰਨਾਕ ਸੱਪ ਮੰਨਿਆ ਜਾਂਦਾ ਹੈ। ਸ੍ਰੀ ਮਹੇਸ਼ਵਰੀ ਨੇ ਦੱਸਿਆ ਕਿ ਬਠਿੰਡਾ ਜਾਂ ਆਸ ਪਾਸ ਦੇ ਇਲਾਕੇ 'ਚ ਜਦੋਂ ਵੀ ਕੋਈ ਸੱਪ ਦਿਖਦਾ ਹੈ ਤਾਂ ਲੋਕਾਂ ਵੱਲੋਂ ਸੰਸਥਾ ਦੇ ਨੰਬਰਾਂ 'ਤੇ ਫੋਨ ਕਰਨ ਉਪਰੰਤ ਉਹ ਸੱਪਾਂ ਨੂੰ ਕਾਬੂ ਕਰਕੇ ਲੈ ਜਾਂਦੇ ਹਨ। ਜਿਹੜੇ ਸੱਪ ਪਾਣੀ ਵਾਲੇ ਹੁੰਦੇ ਹਨ ਉਹਨਾਂ ਨੂੰ ਨਹਿਰ 'ਚ ਛੱਡ ਦਿੱਤਾ ਜਾਂਦਾ ਹੈ ਅਤੇ ਬਾਕੀਆਂ ਨੂੰ ਜੰਗਲ ਜਾਂ ਆਬਾਦੀ ਤੋਂ ਦੂਰ ਵਾਲੇ ਰੇਤਲੇ ਇਲਾਕਿਆਂ ਆਦਿ 'ਚ ਛੱਡ ਦਿੱਤਾ ਜਾਂਦਾ ਹੈ। ਸੋਨੂੰ ਨੇ ਦੱਸਿਆ ਕਿ ਇਸ ਉਪਰਾਲੇ ਤੋਂ ਪਹਿਲਾਂ ਸੱਪਾਂ ਨੂੰ ਫੜਨ ਵਾਲੇ ਲੋਕਾਂ ਨੂੰ ਵਹਿਮਾ ਭਰਮਾਂ 'ਚ ਪਾ ਦਿੰਦੇ ਸਨ ਜਿਸ ਨਾਲ ਹਜ਼ਾਰਾਂ ਰੁਪਏ ਦੀ ਲੁੱਟ ਹੁੰਦੀ ਸੀ ਉਹ ਬੰਦ ਹੋ ਗਈ ਹੈ। ਇਸ ਤੋਂ ਇਲਾਵਾ ਇਸ ਜੀਵ ਨੂੰ ਲੋਕ ਪਹਿਲਾਂ ਦੇਖਦੇ ਹੀ ਮਾਰ ਦਿੰਦੇ ਸਨ ਪਰ ਹੁਣ ਸਾਡਾ ਇੰਤਜਾਰ ਕਰਦੇ ਹਨ ਜਿਸ ਕਾਰਨ ਸੱਪਾਂ ਦੀ ਜਾਨ ਵੀ ਬਚ ਜਾਂਦੀ ਹੈ। ਮਹੇਸ਼ਵਰੀ ਨੇ ਦੱਸਿਆ ਕਿ ਸੰਸਥਾ ਕਿਸੇ ਅਜਿਹੇ ਉਪਰਾਲੇ ਦੀ ਖੋਜ ਕਰ ਰਹੀ ਹੈ ਜਿਸਦੀ ਸਹਾਇਤਾ ਨਾਲ ਉਹ ਇੰਨਾਂ ਸੱਪਾਂ ਨੂੰ ਕਿਸੇ ਅਜਿਹੇ ਅਦਾਰੇ ਦੇ ਮੁਫਤ ਹਵਾਲੇ ਕਰ ਸਕੇ ਜੋ ਇਹਨਾਂ ਦੇ ਜ਼ਹਿਰ ਤੋਂ ਦਵਾਈ ਬਣਾਉਂਦੇ ਹੋਣ। ਉਹਨਾਂ ਇਹ ਵੀ ਦੱਸਿਆ ਕਿ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਸੱਪ ਫੜਨ ਸਮੇਂ ਇਕੱਤਰ ਹੋਏ ਲੋਕਾਂ ਨੂੰ ਸੱਪ ਦੇ ਡੰਗਣ ਉਪਰੰਤ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਅਤੇ ਡਾਕਟਰੀ ਇਲਾਜ ਕਰਵਾਉਣ ਦੇ ਨਾਲ-ਨਾਲ ਸੇ ਕਿਸਮ ਦੇ ਵਹਿਮਾਂ-ਭਰਮਾਂ 'ਚ ਨਾ ਪੈਣ ਸਬੰਧੀ ਵੀ ਜਾਗਰੂਕ ਕੀਤਾ ਜਾਂਦਾ ਹੈ।
Wednesday, 3 August 2011
ਜਾਨ ਜੋਖਮ 'ਚ ਪਾ ਕੇ ਜ਼ਹਿਰੀਲੇ ਸੱਪਾਂ ਨੂੰ ਕਾਬੂ ਕਰਦੇ ਨੇ ਮਾਡਰਨ ਸਪੇਰੇ

Labels:
ਮਾਡਰਨ ਸਪੇਰੇ
Subscribe to:
Post Comments (Atom)
No comments:
Post a Comment
Note: only a member of this blog may post a comment.